– ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁੱਖੀ ਨੇ ਪਿੰਡ ਘੰੜੂਆਂ ਨੂੰ ਨਸ਼ਾ ਮੁਕਤ ਕਰਨ ਲਈ ਅਪਣਾਇਆ
– ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨ ਦੇਵ ਸਿੰਘ ਮਾਨ ਪਿੰਡ ਸਨੇਟਾ ਨੂੰ ਅਪਣਾਇਆ
ਐਸ.ਏ.ਐਸ ਨਗਰ, 23 ਜੁਲਾਈ (ਵਿਸ਼ਵ ਵਾਰਤਾ) – ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਨੂੰ ਲੋਕਾਂ ਦੇ ਸਹਿਯੋਗ ਨਾਲ ਮੁਕਮੰਲ ਤੌਰ ਤੇ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਪਿੰਡ ਪੱਧਰ ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਤੇ ਜਿਲ੍ਹਾ ਪੁਲਿਸ ਮੁੱਖੀ ਸ੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਜਿਲ੍ਹੇ ਦਾ ਇਤਿਹਾਸਕ ਪਿੰਡ ਘੰੜੂਆਂ ਅਪਣਾਇਆ ਹੈ ਜਿਸ ਨੂੰ ਨਸ਼ਾ ਮੁਕਤ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਚਰਨਦੇਵ ਸਿੰਘ ਮਾਨ ਨੇ ਨਸ਼ਾ ਮੁਕਤੀ ਲਈ ਪਿੰਡ ਸਨੇਟਾ ਨੂੰ ਅਪਣਾਇਆ ਹੈ ਅਤੇ ਐਸ.ਡੀ.ਐਮ ਮੁਹਾਲੀ ਜਗਦੀਪ ਸਹਿਗਲ ਅਤੇ ਡੀ.ਐਸ.ਪੀ ਵੱਲੋਂ ਪਿੰਡ ਜਗਤਪੁਰਾ ਤਹਿਸੀਲਦਾਰ ਅਤੇ ਐਸ.ਐਚ.ਓ ਸੁਹਾਣਾ ਵੱਲੋਂ ਬੜੀ, ਨਾਇਬ ਤਹਿਸੀਲਦਾਰ ਅਤੇ ਐਸ.ਐਚ.ਓ ਪਿੰਡ ਪਾਪੜੀ ਨੂੰ ਅਪਣਾਇਆ ਹੈ। ਨਾਇਬ ਤਹਿਸੀਲਦਾਰ ਬਨੂੰੜ ਅਤੇ ਐਸ.ਐਚ.ਓ ਨੇ ਧਰਮਗੜ੍ਹ ਨੂੰ ਅਪਣਾਇਆ ਹੈ।
ਇਸ ਤਰ੍ਹਾਂ ਸਬ ਡਵੀਜ਼ਨ ਡੇਰਾਬਸੀ ਵਿਚ ਐਸ.ਡੀ.ਐਮ ਵੱਲੋਂ ਪਿੰਡ ਜਨੇਤਪੁਰ, ਏ.ਐਸ ਪੀ ਵੱਲੋਂ ਪਿੰਡ ਧਨੋਨੀ, ਤਹਿਸੀਲਦਾਰ ਵੱਲੋਂ ਪਿੰਡ ਕਾਰਕੋਰ, ਨਾਇਬ ਤਹਿਸੀਲਦਾਰ ਵੱਲੋਂ ਬਰੋਲੀ, ਨਾਇਬ ਤਹਿਸੀਲਦਾਰ ਜ਼ੀਰਕਪੁਰ ਵੱਲੋਂ ਦਿਆਲਪੁਰਾ ਬੀ.ਡੀ.ਪੀ.ਓ ਵੱਲੋਂ ਬਾਕਰਪੁਰ, ਐਸ.ਐਚ.ਓ ਡੇਰਾਬਸੀ ਵੱਲੋਂ ਪੰਡਵਾਲਾ, ਐਸ.ਐਚ.ਓ ਜ਼ੀਰਕਪੁਰ ਵੱਲੋ ਸਿੰਘਪਰ, ਐਸ.ਐਚ.ਓ ਲਾਲੜੂ ਵੱਲੋਂ ਪਿੰਡ ਮੀਰਪੁਰ ਅਤੇ ਹੰਡੇਸਰਾ ਦੇ ਐਸ.ਐਚ.ਓ ਵੱਲੋਂ ਪਿੰਡ ਸੀਂਹਪੁਰ ਨੂੰ ਅਪਣਾਇਆ ਗਿਆ ਹੈ। ਖਰੜ ਸਬ ਡਵੀਜ਼ਨ ਵਿਚ ਐਸ.ਡੀ.ਐਮ ਅਤੇ ਡੀ.ਐਸ.ਪੀ ਵੱਲਂ ਨਯਾ ਸ਼ਹਿਰ, ਤਹਿਸੀਲਦਾਰ ਖਰੜ ਅਤੇ ਐਸ.ਐਚ.ਓ ਕੁਰਾਲੀ ਵੱਲੋ ਪਡਿਆਲਾ, ਨਾਇਬ ਤਹਿਸੀਲਦਾਰ ਅਤੇ ਐਸ.ਐਚ.ਓ ਸਿਟੀ ਖਰੜ ਵਲੋਂ ਪਿੰਡ ਖਾਨਪੁਰ, ਨਾਇਸ ਤਹਿਸੀਲਦਾਰ ਮਾਜਰੀ ਅਤੇ ਐਸ.ਐਚ.ਓ ਮੁਲਾਂਪੁਰ ਵੱਲੋਂ ਪਿੰਡ ਫਿਰੋਜ਼ਪੁਰ ਨੂੰ ਅਪਣਾਇਆ ਹੈ।