ਸ੍ਰੀਨਗਰ, 16 ਦਸੰਬਰ – ਲੇਹ ਅਤੇ ਸ੍ਰੀਨਗਰ ਵਿਖੇ ਵੱਖ ਵੱਖ ਥਾਵਾਂ ਉਤੇ ਫਸੇ 704 ਯਾਤਰੀਆਂ ਨੂੰ ਅੱਜ ਹਵਾਈ ਸੈਨਾ ਦੇ ਜਹਾਜਾਂ ਦੁਆਰਾ ਸੁਰੱਖਿਅਤ ਕੱਢਿਆ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਹਫਤਿਆਂ ਤੋਂ ਇਹ ਲੋਕ ਇਥੇ ਫਸੇ ਹੋਏ ਸਨ। ਇਸ ਦੌਰਾਨ ਸੁਰੱਖਿਅਤ ਪਹੁੰਚਣ ਉਤੇ ਇਹਨਾਂ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।