ਚੰਡੀਗੜ•, 2 ਅਪ੍ਰੈਲ ( ਵਿਸ਼ਵ ਵਾਰਤਾ)-ਕੋਵਿਡ-19 ਦੀ ਮਹਾਂਮਾਰੀ ਦੇ ਸੰਕਟ ਅਤੇ ਕਰਫਿਊ ਕਾਰਨ ਲੋਕਾਂ ਨੂੰ ਰਾਹਤ ਪਹੁੰਚਾਣ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਲੇਬਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 11 ਲੱਖ ਰੁਪਏ ਦਿੱਤੇ ਗਏ।
ਲੇਬਰਫੈਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਵੀਰਵਾਰ ਨੂੰ ਚੰਡੀਗੜ• ਵਿਖੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੇਬਰਫੁੱਡ ਤਰਫੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ 11 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਲੇਬਰਫੈਡ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਉਨ•ਾਂ ਵੱਲੋਂ ਪਾਇਆ ਇਹ ਯੋਗਦਾਨ ਸ਼ਲਾਘਾਯੋਗ ਉਪਰਾਲਾ ਹੈ। ਉਨ•ਾਂ ਕਿਹਾ ਕਿ ਵੱਖ-ਵੱਖ ਸਹਿਕਾਰੀ ਅਦਾਰੇ ਜਿੱਥੇ ਆਪਣੀਆਂ ਸੇਵਾਵਾਂ ਰਾਹੀਂ ਸੂਬਾ ਵਾਸੀਆਂ ਦੀ ਮੱਦਦ ਕਰ ਰਹੇ ਹਨ ਉਥੇ ਰਾਹਤ ਫੰਡ ਵਿੱਚ ਵਿੱਤੀ ਮੱਦਦ ਪਾਉਣਾ ਸਲਾਹੁਣਯੋਗ ਕੋਸ਼ਿਸ਼ ਹੈ।
—–
Meghalaya ਵਿੱਚ ਭਾਰੀ ਮੀਂਹ : ਤਬਾਹੀ ਕਾਰਨ ਇਕੋ ਪਰਿਵਾਰ ਦੇ ਸੱਤ ਲੋਕਾਂ ਸਮੇਤ 10 ਮਰੇ
Meghalaya ਵਿੱਚ ਭਾਰੀ ਮੀਂਹ : ਤਬਾਹੀ ਕਾਰਨ ਇਕੋ ਪਰਿਵਾਰ ਦੇ ਸੱਤ ਲੋਕਾਂ ਸਮੇਤ 10 ਮਰੇ ਨਵੀਂ ਦਿੱਲੀ, 6 ਅਕਤੂਬਰ (ਵਿਸ਼ਵ...