ਪੂਰੇ ਪੰਜਾਬ ਅੰਦਰ ਲਗਤਾਰ ਲੁੱਟਾ ਖੋਹਾਂ ਕਰਨ ਦੀਆਂ ਵਾਰਦਾਤਾਂ ਲਗਤਾਰ ਵੱਧ ਰਿਹਾ ਨੇ ਜਿਸ ਕਾਰਨ ਪੁਲਿਸ ਵਲੋਂ ਲਗਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਅਤੇ ਫਰੀਦਕੋਟ ਅੰਦਰ ਲੁੱਟਾ ਖੋਹਾਂ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹਿਆ ਨੇ ਅਤੇ ਫਰੀਦਕੋਟ ਪੁਲੀਸ ਨੇ ਮੁਸਤੈਦੀ ਨਾਲ ਲੁੱਟਾਂ ਖੋਹਾਂ ਕਰਣ ਵਾਲੇ 2 ਲੁਟੇਰਿਆਂ ਨੂੰ ਕਾਬੂ ਕੀਤਾ ਹੈ ਇੱਕ ਮਜਦੂਰ ਤੇ ਹਮਲਾ ਕਰਕੇ ਲੁੱਟਾਂ ਖੋਹਾਂ ਕੀਤੀ ਸੀ ਅਤੇ ਪਹਿਲਾ ਵੀ ਹੋਰ ਵਾਰਦਾਤਾਂ ਕੀਤੀਆ ਸਨ ਪੁਲਿਸ ਨੇ ਇਸ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਪੁਲਿਸ ਪਾਸੋ ਇਨ੍ਹਾਂ ਕੋਲ ਬਟੂਆ, ਅਧਾਰ ਕਾਰਡ , ਚੇਨ, ਲੋਹੇ ਦੀਆਂ ਰਾੜਾ ਬਰਾਮਦ ਕੀਤੀਆਂ ਹਨ । ਗ੍ਰਿਫਤਾਰ ਕੀਤੇ ਉਕਤ ਨੋਜਵਾਨਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਸਿਟੀ ਦੇ ਐਸ ਐਚ ਉ ਜਗਦੇਵ ਸਿੰਘ ਨੇ ਕਿਹਾ ਜਗਦੇਵ ਸਿੰਘ ਉਰਫ ਲਾਲਾ ਹਲਵਾਈ ਵਾਸੀ ਅਰਾਈਆਂ ਵਾਲਾ ਕਲਾਂ ਅਤੇ ਗੁਰਚਰਨ ਸਿੰਘ ਉਰਫ ਚੰਨਾ ਵਾਸੀ ਨੂੰ ਲੁੱਟਾਂ ਖੋਹਾਂ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੋਵਾਂ ਵਿਚੋਂ ਚੰਨਾ ਦੇ ਪਹਿਲੇ ਵੀ ਮਾਮਲੇ ਦਰਜ ਨੇ ਅਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ