ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ
ਵਾਰਦਾਤ ਕਰਨ ਤੋਂ ਇੱਕ ਘੰਟੇ ਬਾਅਦ ਹੀ ਚੜੇ ਪੁਲਿਸ ਦੇ ਹੱਥੇ
ਜਾਨਲੇਵਾ ਹਥਿਆਰ ਤੇ ਨਗਦੀ ਬਰਾਮਦ

ਮਾਨਸਾ, 27 ਅਗਸਤ(ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲਾ 4 ਮੈਂਬਰੀ ਗੈਂਗ ਨੂੰ ਵਾਰਦਾਤ ਕਰਨ ਮਗਰੋਂ ਇੱਕ ਘੰਟੇ ਵਿੱਚ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ, 1 ਖਿਲੌਣਾ ਪਿਸਟਲ, 1 ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ ਗਰਾਰੀ (ਗੰਡਾਸੀ ਟਾਈਪ), 2 ਮੋੋਟਰਸਾਈਕਲ, 1 ਮੋੋਬਾਇਲ ਫੋੋਨ ਸਮੇਤ ਲੁੱਟੀ ਨਗਦੀ 1 ਲੱਖ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੇਰ ਸ਼ਾਮ ਕਾਹਲੀ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 26 ਅਗਸਤ ਨੂੰ ਹਮਾਰਾ ਪਟਰੋਲ ਪੰਪ ਪਿੰਡ ਦਾਨੇਵਾਲਾ ਦੇ ਮੈਨੇਜਰ ਪਾਸੋੋਂ, ਜਦੋਂ ਉਹ ਪਟਰੋੋਲ ਪੰਪ ਦੀ ਸੇਲ ਦੀ 1 ਲੱਖ ਰੁਪਏ ਦੀ ਨਗਦੀ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਆਪਣੇ ਮੋੋਟਰਸਾਈਕਲ ’ਤੇ ਸਵਾਰ ਹੋੋਕੇ ਬੈਂਕ ਵਿੱਚ ਜਾ ਰਿਹਾ ਸੀ ਤਾਂ 2 ਮੋੋਟਰਸਾਈਕਲਾਂ ਉਪਰ ਸਵਾਰ 4 ਲੁਟੇਰਿਆਂ ਨੇ ਪਿਸਤੌੌਲ ਅਤੇ ਮਾਰੂ ਹਥਿਆਰਾਂ ਦੀ ਨੋਕ ’ਤੇ ਉਸ ਪਾਸੋੋਂ ਨਗਦੀ 1 ਲੱਖ ਰੁਪਏ ਲੁੱਟ ਲਈ ਅਤੇ ਲੁਟੇਰੇ ਆਪਣੇ ਮੋੋਟਰਸਾਈਕਲਾਂ ਤੇ ਸਵਾਰ ਹੋੋਕੇ ਮੌੌਕਾ ਤੋੋਂ ਭੱਜ ਗਏ।
ਉਨ੍ਹਾਂ ਦੱਸਿਆ ਕਿ ਇਤਲਾਹ ਮਿਲਣ ’ਤੇ ਮਾਨਸਾ ਪੁਲੀਸ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਇੱਕ ਘੰਟੇ ਵਿੱਚ ਟਰੇਸ ਕਰਕੇ 4 ਜਣਿਆਂ ਜਸਕਰਨ ਸਿੰਘ, ਜਗਤਾਰ ਸਿੰਘ ਵਾਸੀ ਭੁੱਚੋੋ ਕਲਾਂ, ਹਰਪ੍ਰੀਤ ਸਿੰਘ ਵਾਸੀ ਬਾਠ ਹਾਲ ਗਲੀ ਨੰ:10 ਬਠਿੰਡਾ ਅਤੇ ਗੁਰਪ੍ਰੀਤ ਸਿੰਘ ਵਾਸੀ ਲਹਿਰਾ ਸੋਧਾਂ (ਬਠਿੰਡਾ) ਨੂੰ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿ੍ਰਫਤਾਰ ਲੁਟੇਰਿਆਂ ਪਾਸੋਂ ਮੌਕਾ ਤੋਂ 1 ਪਿਸਟਲ 32 ਬੋਰ ਦੇਸੀ ਸਮੇਤ 3 ਜਿੰਦਾਂ ਕਾਰਤੂਸ,1 ਖਿਲੌਣਾ ਪਿਸਟਲ (ਬਿਲਕੁੱਲ 9 ਐਮ.ਐਮ. ਦੀ ਤਰ੍ਹਾਂ), ਪਾਈਪ ਲੋਹਾ ਵਿੱਚ ਫਿੱਟ ਦੰਦੇਦਾਰ ਗਰਾਰੀ (ਗੰਡਾਂਸੀ ਦੀ ਤਰ੍ਹਾਂ), 1 ਪਲਸਰ ਮੋੋਟਰਸਾਈਕਲ ਨੰਬਰੀ ਪੀਬੀ.04ਡਬਲਯੂ-7160, 1 ਮੋੋਟਰਸਈਕਲ ਹੀਰੋ ਐਚ.ਐਫ. ਡੀਲਕਸ ਬਿਨਾਂ ਨੰਬਰੀ, 1 ਓਪੋ ਕੰਪਨੀ ਦਾ ਮੋੋਬਾਇਲ ਫੋੋਨ ਅਤੇ ਲੁੱਟੀ ਰਕਮ 1 ਲੱਖ ਰੁਪਏ ਵੀ ਮੌਕਾ ਤੋਂ ਬਰਾਮਦ ਕੀਤੀ ਗਈ ਹੈ।
ਡਾ. ਭਾਰਗਵ ਨੇ ਦੱਸਿਆ ਕਿ ਮੁਦਈ ਗੁਰਜੀਤ ਸਿੰਘ ਵਾਸੀ ਦਾਨੇਵਾਲਾ ਨੇ ਪੁਲੀਸ ਪਾਸ ਬਿਆਨ ਦੇ ਆਧਾਰ ’ਤੇ ਮੁਕੱਦਮਾ ਨੰ: 80 ਅਧੀਨ ਧਾਰਾ 392 ਹਿੰ:ਦੰ: ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਤਲਾਹ ਮਿਲਣ ’ਤੇ ਡੀਐਸਪੀ ਅਮਰਜੀਤ ਸਿੰਘ ਅਤੇ ਡੀਐਸਪੀ (ਡੀ) ਤਰਸੇਮ ਮਸੀਹ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਵੱਖ-ਵੱਖ ਪੁਲੀਸ ਟੀਮਾਂ ਬਣਾਕੇ ਮੁਲਜਿਮਾਂ ਨੂੰ ਕਾਬੂ ਕਰਨ ਲਈ ਰਾਵਾਨਾ ਕੀਤੀਆਂ ਗਈਆਂ ਅਤੇ ਵਾਰਦਾਤ ਤੋੋਂ ਕਰੀਬ ਇੱਕ ਘੰਟੇ ਦੇ ਅੰਦਰ-ਅੰਦਰ ਉਕਤ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਸਾਰੇ ਵਿਅਕਤੀਆਂ ਦਾ ਪੇਸ਼ ਕਰੀਮੀਨਲ ਬਿਰਤੀ ਵਾਲਾ ਹੈ, ਜਿਨ੍ਹਾਂ ਵਿਰੁੱਧ ਲੁੱਟ/ਖੋੋਹ/ਚੋਰੀਆਂ ਅਤੇ ਨਸ਼ਿਆਂ ਦੇ 8 ਤੋਂ ਵੱਧ ਮੁਕੱਦਮੇ ਜਿਲਾ ਮਾਨਸਾ ਅਤੇ ਜਿਲਾ ਬਠਿੰਡਾ ਵਿਖੇ ਦਰਜ਼ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਮੰਨਿਆ ਕਿ ਉਕਤ ਬਰਾਮਦ ਮੋਟਰਸਾਈਕਲ ਹੀਰੋ ਐਚ.ਐਫ. ਡੀਲਕਸ ਅਤੇ ਮੋਬਾਇਲ ਫੋਨ ਓਪੋ ਕੰਪਨੀ, ਜੋੋ ਉਹਨਾਂ ਨੇ 25 ਅਗਸਤ ਦੀ ਰਾਤ ਨੂੰ ਥਾਣਾ ਬੋਹਾ ਦੇ ਏਰੀਆ ਵਿੱਚੋਂ ਖੋੋਹ ਕੀਤਾ ਸੀ।






















