ਲੁਧਿਆਣਾ ਵਿੱਚ ਵਿਅਕਤੀ ਦੇ ਮਾਰੀਆਂ ਗੋਲੀਆਂ: ਹਾਲਤ ਗੰਭੀਰ,ਪੁਰਾਣੀ ਰੰਜਿਸ਼ ਦਾ ਮਾਮਲਾ
ਚੰਡੀਗੜ੍ਹ 8 ਨਵੰਬਰ(ਵਿਸ਼ਵ ਵਾਰਤ)- ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਸਮਰਾਲਾ ਕਸਬੇ ਦੇ ਪਿੰਡ ਵਿੱਚ ਦੇਰ ਸ਼ਾਮ ਕੁਝ ਬਦਮਾਸ਼ਾਂ ਨੇ ਇੱਕ ਵਿਅਕਤੀ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਸਮਰਾਲਾ ਵਿੱਚ ਦਹਿਸ਼ਤ ਫੈਲ ਗਈ। ਜ਼ਖ਼ਮੀ ਵਿਅਕਤੀ ਦੀ ਪਛਾਣ ਦਿਨੇਸ਼ ਭਾਰਦਵਾਜ ਉਰਫ਼ ਬ੍ਰਾਹਮਣ ਵਜੋਂ ਹੋਈ ਹੈ। ਦਿਨੇਸ਼ ਨੂੰ ਜ਼ਖਮੀ ਹਾਲਤ ‘ਚ ਕ੍ਰਿਸਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (CMCH) ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੇਰ ਰਾਤ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪੇਟ ਵਿਚ ਚਾਰ ਗੋਲੀਆਂ ਲੱਗੀਆਂ ਹਨ, ਜਦਕਿ ਦੋ ਗੋਲੀਆਂ ਉਸ ਦੀ ਲੱਤ ਅਤੇ ਹੱਥ ਵਿਚ ਲੱਗੀਆਂ ਹਨ। ਪੁਲੀਸ ਅਨੁਸਾਰ ਦਿਨੇਸ਼ ਦੀ ਸਮਰਾਲਾ ਦੇ ਹੀ ਰਹਿਣ ਵਾਲੇ ਸਿੰਮੀ ਨਾਲ ਰੰਜਿਸ਼ ਸੀ। ਉਹ ਕਈ ਵਾਰ ਝੜਪਾਂ ਵਿਚ ਵੀ ਉਲਝ ਚੁੱਕੇ ਸਨ ਅਤੇ ਉਨ੍ਹਾਂ ਖਿਲਾਫ ਮਾਮਲਾ ਵੀ ਦਰਜ
ਸੋਮਵਾਰ ਦੇਰ ਸ਼ਾਮ ਜਦੋਂ ਦੋਸ਼ੀ ਆਪਣੇ ਦੋ ਸਾਥੀਆਂ ਨਾਲ ਬੱਸ ਸਟੈਂਡ ‘ਤੇ ਪਹੁੰਚਿਆ ਤਾਂ ਦਿਨੇਸ਼ ਬੱਸ ਸਟੈਂਡ ‘ਤੇ ਮੌਜੂਦ ਸੀ। ਮੁਲਜ਼ਮਾਂ ਨੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ 6 ਗੋਲੀਆਂ ਚਲਾਈਆਂ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੀੜਤ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।