ਲੁਧਿਆਣਾ ਵਿੱਚ ਫੈਕਟਰੀ ਦੀ ਇਮਾਰਤ ਮਜਦੂਰਾਂ ਦੇ ਕੁਆਰਟਰਾਂ ਤੇ ਡਿੱਗੀ
ਫੈਕਟਰੀ ਮਜਦੂਰਾਂ ਸਮੇਤ ਕਈਆਂ ਦੀ ਹਾਲਤ ਗੰਭੀਰ
ਚੰਡੀਗੜ੍ਹ,12 ਅਗਸਤ(ਵਿਸ਼ਵ ਵਾਰਤਾ) ਲੁਧਿਆਣਾ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ, ਜੋ ਕਿ ਸ਼ਹਿਰ ਦੇ ਆਰਕੇ ਰੋਡ ‘ਤੇ ਸਥਿਤ ਹੈ ਅਤੇ ਲਗਭਗ ਤਿੰਨ ਸਾਲ ਪਹਿਲਾਂ ਅੱਗ ਨਾਲ ਸੜ ਗਈ ਸੀ, ਵੀਰਵਾਰ ਸਵੇਰੇ ਢਹਿ ਗਈ। ਇਸ ਹਾਦਸੇ ‘ਚ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਅਤੇ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੁਝ ਲੋਕ ਫੈਕਟਰੀ ਦੇ ਅੰਦਰੋਂ ਸਾਮਾਨ ਚੁੱਕ ਰਹੇ ਸਨ। ਜ਼ਖਮੀਆਂ ਨੂੰ ਨੇੜਲੇ ਲੋਕਾਂ ਨੇ ਬਾਹਰ ਕੱਢਿਆ ਅਤੇ ਮੋਹਨਦਈ ਓਸਵਾਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਜਾਣਕਾਰੀ ਅਨੁਸਾਰ ਡੇਢ ਸਾਲ ਪਹਿਲਾਂ ਆਰਕੇ ਰੋਡ ‘ਤੇ ਆਰਟੀ ਵੂਲਨ ਮਿੱਲ ਵਿੱਚ ਅੱਗ ਲੱਗ ਗਈ ਸੀ। ਜਿਸ ਕਾਰਨ ਇਹ ਇਮਾਰਤ ਵੀ ਕਾਫੀ ਨੁਕਸਾਨੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ। ਵੀਰਵਾਰ ਸਵੇਰੇ ਕੁਝ ਲੋਕ ਛੋਟਾ ਗੇਟ ਖੋਲ੍ਹ ਕੇ ਅੰਦਰ ਗਏ ਅਤੇ ਉਥੋਂ ਸਾਮਾਨ ਚੁੱਕ ਰਹੇ ਸਨ। ਫਿਰ ਇਮਾਰਤ ਦੀ ਤੀਜੀ ਮੰਜ਼ਲ ਢਹਿ ਗਈ। ਇਮਾਰਤ ਦੇ ਇੱਕ ਪਾਸੇ ਮਜ਼ਦੂਰਾਂ ਦੇ ਕੁਆਰਟਰ ਹਨ। ਇਮਾਰਤਾਂ ਦਾ ਮਲਬਾ ਇਨ੍ਹਾਂ ਕੁਆਰਟਰਾਂ ‘ਤੇ ਡਿੱਗ ਪਿਆ। ਜਿਸ ਕਾਰਨ ਉਥੇ ਰਹਿਣ ਵਾਲੀ ਔਰਤ ਪੂਜਾ ਅਤੇ ਉਸਦਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਉਸ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ।