ਲੁਧਿਆਣਾ ਵਿੱਚ ਝੌਂਪੜੀ ਨੂੰ ਲੱਗੀ ਅੱਗ
ਪੰਜ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਸੜਨ ਨਾਲ ਮੌਤ
ਲੁਧਿਆਣਾ, 20 ਅਪ੍ਰੈਲ (ਵਿਸ਼ਵ ਵਾਰਤਾ)-ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਸਵੇਰੇ ਇੱਕ ਝੁੱਗੀ ਝੌਂਪੜੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਮੈਂਬਰਾਂ ਦੀ ਸੜਨ ਨਾਲ ਮੌਤ ਹੋ ਗਈ ਹੈ।ਇਹਨਾਂ ਵਿੱਚ ਪੰਜ ਬੱਚ ਸ਼ਾਮਿਲ ਸਨ। ਇਸ ਤੋਂ ਇਲਾਵਾ ਪਰਿਵਾਰ ਦਾ ਇੱਕ ਮੈਂਬਰ ਜੋ ਘਟਨਾ ਦੇ ਸਮੇਂ ਝੌਂਪੜੀ ਵਿੱਚ ਨਹੀਂ ਸੀ ਉਹ ਬਚ ਗਿਆ ਹੈ।ਪਰਿਵਾਰ ਦਾ ਇੱਕ ਮੈਂਬਰ, ਜੋ ਘਟਨਾ ਦੇ ਸਮੇਂ ਝੌਂਪੜੀ ਵਿੱਚ ਨਹੀਂ ਸੀ, ਬਚ ਗਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨੇੜੇ ਦੇ ਇੱਕ ਨਗਰਪਾਲਿਕਾ ਕੂੜਾ ਡੰਪ ਤੋਂ ਅੱਗ ਦੀ ਚੰਗਿਆੜੀ ਹੋ ਸਕਦੀ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਅੱਗ ਦੀ ਲਪੇਟ ਵਿੱਚ ਹੈ।
ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ (ਪੂਰਬੀ) ਸੁਰਿੰਦਰ ਸਿੰਘ ਨੇ ਦੱਸਿਆ ਕਿ ਝੋਂਪੜੀ ਵਿੱਚ ਰਹਿਣ ਵਾਲੇ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਸਨ ਅਤੇ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਸੁੱਤੇ ਪਏ ਸਨ।























