ਲੁਧਿਆਣਾ ਵਿਖੇ ਆਪਸ ਵਿੱਚ ਭਿੜੇ ਭਾਜਪਾ ਤੇ ਯੂਥ ਕਾਂਗਰਸ ਦੇ ਵਰਕਰ
ਪੁਲਿਸ ਨੂੰ ਕਰਨੀ ਪਈ ਕਾਰਵਾਈ

ਲੁਧਿਆਣਾ,11 ਸਤੰਬਰ (ਵਿਸ਼ਵ ਵਾਰਤਾਾ) ਲੁਧਿਆਣਾ ਵਿਖੇ ਘੰਟਾ ਘਰ ਦੇ ਨਜ਼ਦੀਕ ਇੱਕ ਰੈਲੀ ਦੌਰਾਨ ਯੂਥ ਕਾਂਗਰਸ ਅਤੇ ਭਾਜਪਾ ਦੇ ਵਰਕਰ ਆਪਸ ਵਿੱਚ ਭਿੜ ਗਏ ।ਦੱਸ ਦਈਏ ਕਿ ਯੂਥ ਕਾਂਗਰਸ ਦੇ ਵਰਕਰ ਮਹਿੰਗਾਈ ਦੇ ਮੁੱਦੇ ਤੇ ਭਾਜਪਾ ਦੇ ਪਾਰਟੀ ਦਫਤਰ ਨੂੰ ਤਾਲਾ ਲਗਾਉਣ ਲਈ ਅੱਗੇ ਵਧ ਰਹੇ ਸਨ। ਇਸੇ ਦੌਰਾਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਵਰਕਰ ਉਹਨਾਂ ਨਾਲ ਭਿੜ ਗਏ। ਪੁਲਿਸ ਨੇ ਬੈਰੀਕੇਡ ਲਗਾ ਕੇ ਹਾਲਾਤਾਂ ਤੇ ਕਾਬੂ ਪਾਇਆ।






















