ਲੁਧਿਆਣਾ-ਮਲੇਰਕੋਟਲਾ ਰੋਡ ਤੇ ਪਲਟਿਆ ਘਰੇਲੂ ਗੈਸ ਦਾ ਟੈਂਕਰ; ਵੱਡਾ ਹਾਦਸਾ ਹੋਣੋਂ ਬਚਿਆ

ਲੁਧਿਆਣਾ 9 ਮਈ ( ਰਾਜਕੁਮਾਰ ਸ਼ਰਮਾਾ )-ਲੁਧਿਆਣਾ-ਮਲੇਰਕੋਟਲਾ ਰੋਡ ਸਥਿਤ ਗਿੱਲ ਪਿੰਡ ਨੇੜੇ ਐੱਚ.ਪੀ ਕੰਪਨੀ ਦੀ ਘਰੇਲੂ ਗੈਸ ਦਾ ਟੈਂਕਰ ਪਲਟਨ ਦਾ ਮਾਮਲਾ ਸਾਹਮਣੇ ਆਇਆ ਹੈ। ਟੈਂਕਰ ਰੋਡ ਤੇ ਖੜ੍ਹੀ ਇਕ ਕੰਬਾਈਨ ਨੂੰ ਬਚਾਉਂਦਿਆਂ ਹੋਇਆਂ ਡਿਵਾਈਡਰ ਉਪਰ ਚੜ੍ਹਨ ਕਾਰਨ ਪਲਟ ਗਿਆ। ਜਿਸ ਨੂੰ ਸਥਾਨਕ ਪੁਲਸ ਵੱਲੋਂ ਕਰੇਨਾਂ ਦੀ ਸਹਾਇਤਾ ਨਾਲ ਸਿੱਧਾ ਕੀਤਾ ਗਿਆ। ਟੈਂਕਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਕਰੀਬ 16 ਟਨ ਘਰੇਲੂ ਗੈਸ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਕੰਬਾਈਨ ਨੂੰ ਬਚਾਉਂਦਿਆਂ ਹੋਇਆ ਉਸਦੇ ਗੱਡੀ ਫੁੱਟਪਾਥ ਤੇ ਚੜ੍ਹ ਗਈ ਅਤੇ ਪਲਟ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਨੂੰ ਕਈ ਸੱਟਾਂ ਵੱਜੀਆ ਹਨ ਤੇ ਗੱਡੀ ਵੀ ਨੁਕਸਾਨੀ ਗਈ ਹੈ। ਮੌਕੇ ਤੇ ਮੌਜੂਦ ਸਥਾਨਕ ਲੋਕਾਂ ਦਾ ਕਹਿਣਾ ਸੀ। ਹਾਲਾਂਕਿ ਇਹਤਿਆਤ ਵਜੋਂ ਪੁਲਸ ਨੇ ਲੋਕਾਂ ਨੂੰ ਸਾਵਧਾਨ ਕਰ ਦਿੱਤਾ, ਪਰ ਹਾਲਾਤ ਕਾਬੂ ਚ ਹਨ ਅਤੇ ਜਾਨੀ ਨੁਕਸਾਨ ਨਹੀਂ ਹੋਇਆ।






















