
ਚੰਡੀਗੜ੍ਹ, 26 ਫਰਵਰੀ : ਲੁਧਿਆਣਾ ਨਗਰ ਨਿਗਮ ਚੋਣਾਂ ਲਈ ਅੱਜ ਵਾਰਡ 44 ਦੇ 2 ਬੂਥਾਂ ਉਤੇ ਸ਼ਾਂਤੀਪੂਰਨ ਢੰਗ ਨਾਲ ਮਤਦਾਨ ਹੋਇਆ| ਦੱਸਣਯੋਗ ਹੈ ਕਿ 24 ਫਰਵਰੀ ਨੂੰ ਲੁਧਿਆਣਾ ਵਿਚ ਨਗਰ ਨਿਗਮ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਅੱਜ ਵਾਰਡ 44 ਦੇ ਬੂਥ ਨੰਬਰ 3 ਅਤੇ ਬੂਥ ਨੰਬਰ 2 ਉਤੇ ਮੁੜ ਤੋਂ ਮਤਦਾਨ ਕਰਵਾਇਆ ਗਿਆ ਸੀ| ਇਨਾਂ ਦੋਨਾਂ ਬੂਥਾਂ ਉਤੇ 68.41 ਫੀਸਦੀ ਮਤਦਾਨ ਹੋਇਆ।
ਇਸ ਦੌਰਾਨ ਬੂਥ ਨੰਬਰ 2 ਉਤੇ 72 ਫੀਸਦੀ ਅਤੇ ਬੂਥ ਨੰਬਰ 3 ਉਤੇ ਲਗਪਗ 65 ਫੀਸਦੀ ਮਤਦਾਨ ਹੋਇਆ| ਇਨ੍ਹਾਂ ਵੋਟਾਂ ਦਾ ਨਤੀਜਾ 27 ਫਰਵਰੀ ਨੂੰ ਐਲਾਨਿਆ ਜਾਵੇਗਾ|
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਦੋ ਅਹਿਮ ਸਮਝੌਤੇ ਸਹੀਬੱਧ
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ...






















