ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਲਾਸ਼ ਬਦਲਣ ਨੂੰ ਲੈ ਕੇ ਹੰਗਾਮਾ, ਪਰਿਵਾਰ ਨੇ ਹਸਪਤਾਲ ‘ਚ ਕੀਤੀ ਭੰਨਤੋੜ
ਚੰਡੀਗੜ੍ਹ 5 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਅੱਜ ਹੰਗਾਮਾ ਹੋ ਗਿਆ। ਕੁਝ ਲੋਕਾਂ ਨੇ ਸਿਵਲ ਹਸਪਤਾਲ ਵਿੱਚ ਭੰਨਤੋੜ ਕੀਤੀ। ਡਾਕਟਰਾਂ ਦੇ ਕਮਰਿਆਂ ਅਤੇ ਵਾਰਡਾਂ ਦੇ ਸ਼ੀਸ਼ੇ ਵੀ ਤੋੜੇ ਗਏ। ਭੰਨਤੋੜ ਕਰਨ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਬੇਟੇ ਦੇ ਮੁਰਦਾਘਰ ‘ਚ ਪੋਸਟਮਾਰਟਮ ਕਰਨ ਵਾਲੇ ਕਰਮਚਾਰੀਆਂ ਨੇ ਅੰਗ ਕੱਢ ਕੇ ਵੇਚ ਦਿੱਤੇ। ਦਰਅਸਲ ਮਾਮਲਾ ਇਹ ਹੈ ਕਿ ਥਾਣਾ ਸਲੇਮ ਟਾਬਰੀ ਪੀਰੂ ਬੰਦਾ ਇਲਾਕੇ ਦੇ ਨੌਜਵਾਨ ਆਯੂਸ਼ ਸੂਦ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜਿਸ ਦੌਰਾਨ 1 ਜਨਵਰੀ ਨੂੰ ਉਸਦੀ ਮੌਤ ਹੋ ਗਈ। ਉਸਦੀਆਂ ਭੈਣਾਂ ਵਿਦੇਸ਼ ਵਿੱਚ ਰਹਿੰਦੀਆਂ ਹਨ।ਜਿਸ ਕਾਰਨ ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਜਾਣਾ ਸੀ। ਪਰ, ਜਿਵੇਂ ਹੀ ਉਸਦੇ ਘਰ ਵਾਲੇ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਕਰਮਚਾਰੀਆਂ ਨੇ ਕਿ ਹਾ ਕਿ ਲਾਸ਼ ਮੁਰਦਾਘਰ ‘ਚ ਨਹੀਂ ਹੈ। ਉਸ ਨੂੰ ਪਹਿਲਾਂ ਹੀ ਚੁੱਕ ਲਿਆ ਗਿਆ ਹੈ। ਇਸ ਤੋਂ ਗੁੱਸੇ ‘ਚ ਆ ਕੇ ਰਿਸ਼ਤੇਦਾਰਾਂ ਨੇ ਘਰ ‘ਚ ਭੰਨਤੋੜ ਕੀਤੀ। ਹਸਪਤਾਲ ਦੇ ਦਰਵਾਜ਼ੇ, ਵ੍ਹੀਲ ਚੇਅਰ ਆਦਿ ਚੁੱਕ ਕੇ ਸੁੱਟ ਦਿੱਤੇ ਗਏ। ਮਰੀਜ਼ ਅਤੇ ਡਾਕਟਰ ਆਪਣੇ ਆਪ ਨੂੰ ਬਚਾਉਣ ਲਈ ਇਧਰ-ਉਧਰ ਭੱਜਦੇ ਰਹੇ। ਹਸਪਤਾਲ ‘ਚ ਹੰਗਾਮਾ ਹੁੰਦਾ ਦੇਖ ਡਾਕਟਰਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜੀ। ਮਾਮਲੇ ਨੂੰ ਦੇਖਦੇ ਹੋਏ ਏਡੀਸੀਪੀ ਰੁਪਿੰਦਰ ਕੌਰ ਸਰਾਂ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮਾਮਲਾ ਸ਼ਾਂਤ ਕਰ ਲਿਆ ਹੈ ਪਰ ਪਰਿਵਾਰਕ ਮੈਂਬਰਾਂ ‘ਚ ਗੁੱਸਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਰਾਕੇਸ਼ ਸੂਦ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤਰ ਆਯੂਸ਼ ਦੀ ਲਾਸ਼ ਲੈਣ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ ਉਥੇ ਨਹੀਂ ਹੈ। ਉਸ ਦੀ ਲਾਸ਼ ਨੂੰ ਚੁੱਕ ਲਿਆ ਗਿਆ ਹੈ। ਇਹ ਘੋਰ ਅਣਗਹਿਲੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਬੇਟੇ ਦੇ ਸਰੀਰ ਤੋਂ ਅੰਗ ਕੱਢ ਕੇ ਵੇਚ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਅਤੇ ਆਯੂਸ਼ ਨਾਮ ਦੇ ਲੜਕਿਆਂ ਦੀਆਂ ਲਾਸ਼ਾਂ ਬਦਲੀਆਂ ਗਈਆਂ ਹਨ।ਪੁਲਿਸ ਰਿਸ਼ਤੇਦਾਰਾਂ ਨੂੰ ਮਨਾਉਣ ‘ਚ ਲੱਗੀ ਹੋਈ ਹੈ।
ਸਵਾਲ ਉਠਾਏ ਜਾ ਰਹੇ ਹਨ ਕਿ ਮਨੀਸ਼ ਦੀ ਲਾਸ਼ ਲੈਣ ਵਾਲਿਆਂ ਨੇ ਇਹ ਨਹੀਂ ਦੇਖਿਆ ਕਿ ਉਹ ਕਿਸ ਦੀ ਲਾਸ਼ ਦਾ ਸਸਕਾਰ ਕਰਨ ਜਾ ਰਹੇ ਹਨ। ਫਿਲਹਾਲ ਪੁਲਿਸ ਪਰਿਵਾਰਕ ਮੈਂਬਰਾਂ ਨੂੰ ਮਨਾ ਰਹੀ ਹੈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।