ਲੁਧਿਆਣਾ ਦੇ ਦੀਪ ਨਗਰ ਵਿੱਚ ਅਚਾਨਕ ਧੱਸੀ ਸੜਕ,ਸਕੂਲੀ ਬੱਚੇ ਜਖਮੀ

ਚੰਡੀਗੜ੍ਹ,28 ਅਕਤੂੂਬਰ(ਵਿਸ਼ਵ ਵਾਰਤਾ)- ਲੁਧਿਆਣਾ ਦੇ ਦੀਪ ਨਗਰ ਇਲਾਕੇ ਵਿੱਚ ਅੱਜ ਸਵੇਰੇ ਅਚਾਨਕ ਹੀ ਸੜਕ ਧਸਣ ਕਾਰਨ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪਰ ਇਸ ਦੌਰਾਨ ਸਕੂਟਰ ਸਵਾਰ ਦੋ ਸਕੂਲੀ ਬੱਚਿਆਂ ਦੇ ਸੜਕ ਧਸਣ ਕਾਰਨ ਬਣੇ ਟੋਏ ਵਿੱਚ ਡਿੱਗਣ ਕਾਰਨ ਜਖਮੀ ਹੋਣ ਦੀ ਖਬਰ ਹੈ।























