ਲੁਧਿਆਣਾ ਦੀ ਧਾਗਾ ਮਿਲ ‘ਚ ਲੱਗੀ ਭਿਆਨਕ ਅੱਗ
ਇਮਾਰਤ ਸੜ ਕੇ ਸੁਆਹ
ਚੰਡੀਗੜ੍ਹ,12 ਜੂਨ(ਵਿਸ਼ਵ ਵਾਰਤਾ) ਲੁਧਿਆਣਾ ਦੇ ਬੁੱਢੇਵਾਲਾ ਰੋਡ ਤੇ ਸਥਿਤ ਧਾਗਾ ਮਿਲ ਨੂੰ ਭਿਆਨਕ ਅੱਗ ਲੱਗਣ ਕਾਰਨ ਬਿਲਡਿੰਗ ਸੜ੍ਹ ਕੇ ਸਵਾਹ ਹੋ ਗਈ। ਘਟਨਾ ਸਵੇਰੇ ਅੱਠ ਵਜੇ ਤੋਂ ਪਹਿਲਾਂ ਦੀ ਹੈ।
ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 50 ਤੋਂ 60 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਹਨ। ਦੁਪਹਿਰ ਤਕਰੀਬਨ ਤਿੰਨ ਵਜੇ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ। ਮਾਲਕਾਂ ਨੇ ਕਿਹਾ ਕਿ ਸਵੇਰ ਦੇ ਟਾਇਮ ਜਦੋਂ ਬਿਜਲੀ ਆਈ ਉਸ ਸਮੇਂ ਅਚਾਨਕ ਹਾਦਸਾ ਵਾਪਰਿਆ।ਉਨ੍ਹਾਂ ਕਿਹਾ ਕਿ ਪਰ ਅੱਗ ਦੇ ਕਾਰਨ ਦਾ ਅਜੇ ਸਪਸ਼ਟ ਪਤਾ ਨਹੀਂ ਸਕਿਆ ਹੈ।























