ਲੁਧਿਆਣਾ ‘ਚ ਅੱਜ ਰਹੇਗਾ 7 ਘੰਟੇ ਦਾ ‘ਪਾਵਰ ਕੱਟ’
ਚੰਡੀਗੜ੍ਹ, 3ਅਪ੍ਰੈਲ (ਵਿਸ਼ਵ ਵਾਰਤਾ) ਅਪ੍ਰੈਲ ਮਹੀਨੇ ਦੀ ਇਸ ਤਪਦੀ ਗਰਮੀ ਵਿੱਚ ਅੱਜ ਲੁਧਿਆਣਾ ਵਾਸੀਆਂ ਨੂੰ ਲੰਮੇ ਬਿਜਲੀ ਕੱਟ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੱਈਏ ਕਿ ਅੱਜ ਮੁਰੰਮਤ ਤੇ ਜ਼ਰੂਰੀ ਮੈਨਟੇਨੈਂਸ ਦੇ ਚੱਲਦਿਆਂ ਲੁਧਿਆਣਾ ਵਿੱਚ 7 ਘੰਟੇ ਬਿਜਲੀ ਬੰਦ ਰਹੇਗੀ। ਸ਼ਹਿਰ ‘ਚ ਅੱਜ 11 ਕੇਵੀ ਫੀਡਰਸ ਦੀ ਮੁਰੰਮਤ ਕੀਤੀ ਜਾਣੀ ਹੈ। ਇਸ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੁਝ ਇਲਾਕਿਆਂ ਵਿੱਚ ਲੰਮਾ ਬਿਜਲੀ ਦਾ ਕੱਟ ਲੱਗੇਗਾ। ਇਨ੍ਹਾਂ ਵਿੱਚ ਪਿੰਡ ਸੇਰਾ, ਬਾਜੜਾ, ਮੇਹਰਬਾਨ, ਕੈਪਟਨ ਕਲੋਨੀ, ਵਰਧਮਾਨ ਨਗਰ, ਬਾਜਰਾ ਰੋਡ, ਸੀਰਾ ਰੋਡ, ਆਨੰਦ ਵਿਹਾਰ ਕਲੋਨੀ, ਕੇਂਜਾ, ਸੁਜਾਤਵਾਲ, ਮਾਂਗਟ, ਢੇਰੀ, ਰਾਹੋ ਰੋਡ ਮੇਹਰਬਾਨ ਸਾਈਡ, ਖਾਸੀ ਕਲਾਂ, ਭੁਖੜੀ ਆਦਿ ਇਲਾਕੇ ਸ਼ਾਮਲ ਹਨ, ਜਿਥੇ ਇਸ ਦੌਰਾਨ ਬਿਜਲੀ ਬੰਦ ਰਹੇਗੀ।






















