• Latest
  • Trending
ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਤੇ ਕਈ ਲੁਟੇ ਗਏ ਵਿਚਾਰੇ

ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਤੇ ਕਈ ਲੁਟੇ ਗਏ ਵਿਚਾਰੇ

6 years ago
ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

10 minutes ago
ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

40 minutes ago
ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

43 minutes ago
ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

51 minutes ago
ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

59 minutes ago
ਜਿੰਨਾ ਚਿਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਿੰਨਾ ਚਿਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

2 hours ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਰੇ ਵਿਭਾਗਾਂ ਨੂੰ ਪੋਸ਼ ਐਕਟ ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਰੇ ਵਿਭਾਗਾਂ ਨੂੰ ਪੋਸ਼ ਐਕਟ ਦੀ ਪਾਲਣਾ ਰਿਪੋਰਟਾਂ ਜਮ੍ਹਾਂ ਕਰਨ ਦੇ ਨਿਰਦੇਸ਼

2 hours ago
ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ

ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕਰਨ ’ਤੇ ਮੁਬਾਰਕਬਾਦ

2 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 302ਵਾਂ ਦਿਨ: ਪੰਜਾਬ ਪੁਲਿਸ ਵੱਲੋਂ 546 ਥਾਂਈਂ ਛਾਪੇਮਾਰੀ; 204 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 302ਵਾਂ ਦਿਨ: ਪੰਜਾਬ ਪੁਲਿਸ ਵੱਲੋਂ 546 ਥਾਂਈਂ ਛਾਪੇਮਾਰੀ; 204 ਕਾਬੂ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ

3 hours ago
ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

ਤਿਲਕ ਨਗਰ ’ਚ ਹੋਈ ਬੇਅਦਬੀ ਦਾ ਮਾਮਲਾ ; ਜਥੇਦਾਰ ਗੜਗੱਜ ਨੇ ਪ੍ਰਬੰਧਕ ਤੇ ਦਿੱਲੀ ਕਮੇਟੀ ਮੈਂਬਰਾਂ ਨੂੰ ਕੀਤਾ ਤਲਬ

3 hours ago
Hindi News
English News
Wednesday, November 18, 2026
No Result
View All Result
17 °c
Chandigarh
19 ° Thu
19 ° Fri
20 ° Sat
20 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਤੇ ਕਈ ਲੁਟੇ ਗਏ ਵਿਚਾਰੇ

August 21, 2020
in ਪੰਜਾਬ
ਲੁਟੇਰੀ ਦੁਲਹਨ ਦੇ ਕਾਰੇ, ਕਈ ਹੋਏ ਜਬਰ ਜਿਨਾਹ ਦੇ ਸ਼ਿਕਾਰ ਤੇ ਕਈ ਲੁਟੇ ਗਏ ਵਿਚਾਰੇ

ਬੁਢਲਾਡਾ 21 ਅਗਸਤ(ਬਾਂਸਲ) : ਨਾਟਕੀ ਅੰਦਾਜ਼ ਵਿੱਚ ਵਿਆਹ ਦੇ ਨਾਮ ਤੇ ਲੋਕਾਂ ਨੂੰ ਫਸਾਉਣ ਅਤੇ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਦੁਲਹਨ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਦੀ ਤਰਜ਼ ਤੇ ਇਕ ਗਿਰੋਹ ਨੇ ਕੁਝ ਮਹੀਨਿਆ ਵਿੱਚ ਹੀ ਸ਼ਹਿਰ ਅਤੇ ਇਸਦੇ ਆਸਪਾਸ ਦੇ ਖੇਤਰਾਂ ਵਿੱਚ ਲੱਖਾਂ ਰੁਪਏ ਲੁੁੱਟਣ ਦਾ ਸਮਾਚਾਰ ਮਿਿਲਆ ਹੈ। ਪੁਲਿਸ ਵੱਲੋਂ ਨਾਟਕੀ ਅੰਦਾਜ਼ ਵਿੱਚ ਫਿਲਮੀ ਤਰਜ ਤੇ ਲੁੱਟਣ ਵਾਲੀਆ ਕੁੱਝ ਔਰਤਾਂ ਨੂੰ ਕਾਬੁ ਕਰਕੇ ਜਿਨ੍ਹਾਂ ਨੇ 6^7 ਮਹੀਨਿਆ ਦੇ ਅੰਦਰ ਹੀ ਅਨੇਕਾ ਵਿਆਹ ਕਰਵਾ ਕੇ ਲੋਕਾ ਨੂੰ ਲੁੱਟਣ ਦਾ ਆਪਣਾ ਜਾਲ ਵਿਛਾਇਆ ਹੋਇਆ ਹੈ। ਬੁਢਲਾਡਾ ਦੇ ਨਜਦੀਕ ਪਿੰਡ ਬੋਹਾ ਪੁਲਿਸ ਵੱਲੋਂ ਕੀਤੀ ਪੜਤਾਲ ਅਤੇ ਦਰਜ ਕੀਤੇ ਮੁੱਕਦਮੇ ਅਨੁਸਾਰ ਇਹ ਗਿਰੋਹ ਦੀ ਮੈਂਬਰ ਵੱਲੋਂ ਕਈ ਲੋਕਾਂ ਨੂੰ ‘ਡ੍ਰੀਮ ਗਰਲ’ ਦੀ ਤਰ੍ਹਾਂ ਫ਼ੋਨ ’ਤੇ ਆਪਣੀਆਂ ਗੱਲਾਂ ਦੇ ਜਾਲ ਚ ਫਸਾਇਆ ਜਾਂਦਾ ਸੀ ਅਤੇ ਫਿਰ ਮੁਲਾਕਾਤ ਹੁੰਦੇ ਹੀ ‘ਜਬਰ ਜ਼ਿਨਾਹ’ ਦਾ ਰੌਲਾ ਪਾ ਕੇ ਪੈਸੇ ਲਏ ਜਾਂਦੇ ਸਨ। ਗਿਰੋਹ ਖਿਲਾਫ਼ ਥਾਣਾ ਬੋਹਾ ਚ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਕੋਲ ਹੁਣ ਤੱਕ ਇਸ ਗਿਰੋਹ ਵੱਲੋਂ ‘ਜਬਰ ਜ਼ਿਨਾਹ’ ਦੇ ਨਾਮ ’ਤੇ ਲੁੱਟੇ ਅੱਧੀ ਦਰਜਨ ਤੋਂ ਵੱਧ ਲੋਕ ਆਪਣੀ ਸ਼ਿਕਾਇਤ ਅਤੇ ਆਪਣੀ ਆਪਣੀ ਲੁੱਟ ਦੀ ਕਹਾਣੀ ਲੈ ਕੇ ਪਹੁੰਚ ਚੁੱਕੇ ਹਨ। ਫਿਲਹਾਲ ਗਿਰੋਹ ਦੀ ਮੁਖੀ ਸਮੇਤ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਚੋਂ ‘ਦੁਲਹਨ’ ਅਤੇ ਉਸ ਦਾ ‘ਚਾਚਾ’ ਪੁਲਸ ਰਿਮਾਂਡ ’ਤੇ ਹਨ, ਜਦੋਂ ਕਿ ਬਾਕੀ ਕਾਨੂੰਨੀ ਹਿਰਾਸਤ ਚ ਹਨ।
ਕਿਸ ਤਰ੍ਹਾਂ ਹੁੰਦਾ ਸੀ ਗਿਰੋਹ ਆਪਣੀ ਕਾਰਵਾਈ ਨੂੰ ਅੰਜਾਮ
ਜ਼ਿਲ੍ਹਾ ਮਾਨਸਾ ਦੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗਿਰੋਹ ਨੂੰ ਰਤੀਆ ਦੀ ਰਹਿਣ ਵਾਲੀ ਅੋਰਤ ਜਸਪਾਲ ਕੌਰ ਉਰਫ਼ ਰੇਲਨ ਚਲਾਉਂਦੀ ਸੀ। ਉਸ ਦਾ ਸਾਥ ਗੁਰਮੀਤ ਸਿੰਘ ਵੱਲੋਂ ਦਿੱਤਾ ਜਾ ਰਿਹਾ ਸੀ। ਇਹ ਦੋਵੇਂ ਨਿਸ਼ਾਨਾ ਤੈਅ ਕਰਨ ਤੋਂ ਲੈ ਕੇ ਬਾਅਦ ਚ ਮਾਮਲਾ ਨਜਿੱਠਣ ਲਈ ਪੈਸੇ ਤੈਅ ਕਰਨ ਤੱਕ ਦਾ ਕੰਮ ਕਰਦੇ ਸਨ। ਗਿਰੋਹ ਚ ‘ਦੁਲਹਨ’ ਦੇ ਤੌਰ ’ਤੇ ਕੰਮ ਕਰਦੀ ਸੀ ਬੁਢਲਾਡਾ ਦੀ ਰਹਿਣ ਵਾਲੀ ਰੁਪਾਲੀ (ਕਾਲਪਨਿਕ ਨਾਮ) ਜਦੋਂ ਕਿ ਤਰਸੇਮ ਕੁਮਾਰ ਸ਼ਰਮਾ ਕਦੇ ਉਸ ਦੇ ਪਿਤਾ ਜਾਂ ਫਿਰ ਕਦੇ ਉਸ ਦੇ ਚਾਚਾ ਦਾ ਰੋਲ ਨਿਭਾਉਂਦਾ ਸੀ। ਬੁਢਲਾਡਾ ਦੀ ਰਹਿਣ ਵਾਲੀ ਜਸਪਾਲ ਕੌਰ ਵਿਚੋਲਣ ਦਾ ਕੰਮ ਕਰਦੀ ਸੀ ਅਤੇ ਇਕ ਹੋਰ ਸਾਥੀ ਬਲਕਾਰ ਸਿੰਘ ਵਾਸੀ ਸਤੀਕੇ ਉਸ ਦੇ ਪਤੀ ਦਾ ਕੰਮ ਕਰਦਾ ਸੀ।
ਗੈਂਗਰੇਪ ਦੀ ਸ਼ਿਕਾਇਤ ਡੂੰਘਾਈ ਨਾਲ ਪਰਖਣ ’ਤੇ ਹੋਇਆ ਖੁਲਾਸਾ
ਐੱਸ ਐੱਸ ਪੀ ਲਾਂਬਾ ਦੇ ਮੁਤਾਬਕ ਜਿਸ ਤਰੀਕੇ ਨਾਲ ਇਹ ਗਿਰੋਹ ਫ਼ਿਲਮੀ ਕਹਾਣੀ ਦੀ ਤਰ੍ਹਾਂ ਕੰਮ ਕਰ ਰਿਹਾ ਸੀ, ਉਸ ਦਾ ਖੁਲਾਸਾ ਵੀ ਉਸੇ ਤਰ੍ਹਾਂ ਹੋਇਆ। ਉਨ੍ਹਾਂ ਕਿਹਾ ਕਿ ਥਾਣਾ ਬੋਹਾ ਚ ਹੀ ਕੁੱਝ ਦਿਨ ਪਹਿਲਾਂ ਇਕ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਲੋਕਾਂ ਖਿਲਾਫ਼ ਸਮੂਹਿਕ ਜਬਰ ਜ਼ਿਨਾਹ ਦਾ ਕੇਸ ਦਰਜ ਹੋਇਆ ਸੀ। ਐੱਸ ਐੱਚ ਓ ਬੋਹਾ ਇੰਸਪੈਕਟਰ ਸੰਦੀਪ ਸਿੰਘ ਭਾਟੀ ਵੱਲੋਂ ਉਨ੍ਹਾਂ ਨਾਲ ਕੇਸ ਸੰਬੰਧੀ ਗੱਲਬਾਤ ਕੀਤੀ ਅਤੇ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਫ਼ੋਨ ’ਤੇ ਗੱਲਬਾਤ ਹੋਣ ਤੋਂ ਬਾਅਦ ਹੀ ਸਬੰਧਿਤ ਮੁਲਜ਼ਮ ਦੇ ਘਰ ਗਈ ਸੀ। ਹੋਰ ਡੂੰਘੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਵੱਲੋਂ ਆਪਣਾ ਨਾਮ ਵੀ ਗਲਤ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ੱਕ ਹੋਣ ’ਤੇ ਉਸ ਬਾਰੇ ਪੂਰੀ ਛਾਣਬੀਣ ਕੀਤੀ ਗਈ ਅਤੇ ਪਤਾ ਲੱਗਿਆ ਕਿ ਅਸਲ ਚ ਉਹ ਇਕ ਗਿਰੋਹ ਦੀ ਮੈਂਬਰ ਹੈ, ਜਿਸ ਦਾ ਕੰਮ ਲੋਕਾਂ ਨੂੰ ਫ਼ੋਨ ’ਤੇ ਆਪਣੇ ਜਾਲ ਚ ਫਸਾਉਣਾ, ਉਨ੍ਹਾਂ ਤੋਂ ਪੈਸੇ ਠੱਗਣਾ ਹੈ ਅਤੇ ਪੈਸਾ ਨਾ ਮਿਲਣ ਦੀ ਹਾਲਤ ਚ ਜਬਰ-ਜ਼ਿਨਾਹ ਦਾ ਪਰਚਾ ਦਰਜ ਕਰਵਾਉਣਾ ਸੀ। ਫਿਰ ਕੜੀ ਨਾਲ ਕੜੀ ਜੁੜੀ ਅਤੇ ਪਤਾ ਲੱਗਿਆ ਕਿ ਜਿਸ ਲੜਕੀ ਵੱਲੋਂ ਜਬਰ ਜ਼ਿਨਾਹ ਦੀ ਸ਼ਿਕਾਇਤ ਦਿੱਤੀ ਗਈ ਹੈ, ਉਸ ਨੇ ਪਿਛਲੇ 6 ^ 7 ਮਹੀਨਿਆਂ ਦੌਰਾਨ ਤਿੰਨ ਜਗ੍ਹਾ ਵਿਆਹ ਕੀਤਾ ਹੈ ਅਤੇ ਉੱਥੋਂ ਗਹਿਣੇ ਅਤੇ ਕੀਮਤੀ ਸਮਾਨ ਸਮੇਤ ਭੱਜ ਗਈ। ਇਕ ਇਕ ਕਰਕੇ ਗਿਰੋਹ ਦੇ ਮੈਂਬਰਾਂ ਨੂੰ ਲੱਭ ਕੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਚ ਗਿਰੋਹ ਦੀ ਮੁੱਖ ਔਰਤ ਜਸਪਾਲ ਕੌਰ ਉਰਫ਼ ਰੇਲਨ ਸਮੇਤ ਉਸਦੇ ਸਾਥੀਆਂ ਨੂੰ ਪੁਲਿਸ ਹਿਰਾਸਤ ਚ ਲੈ ਲਿਆ। ਐੱਸ ਐੱਸ ਪੀ ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ ਚ ਸਮੂਹਿਕ ਜਬਰ ਜ਼ਿਨਾਹ ਦੀ ਸ਼ਿਕਾਇਤ ਦੇਣ ਤੋਂ ਬਾਅਦ ਕੁੱਝ ਦਿਨ ਕੋਮਲਪ੍ਰੀਤ ਗਾਇਬ ਰਹੀ। ਸ਼ੱਕ ਦੇ ਆਧਾਰ ’ਤੇ ਐੱਸ ਐੱਚ ਓ ਦੀ ਜਾਂਚ ਦੌਰਾਨ ਹੀ ਪਤਾ ਲੱਗਿਆ ਕਿ 9 ਅਗਸਤ, 2020 ਨੂੰ ਉਸ ਨੇ ਹਰਿਆਣਾ ਦੇ ਜੱਝਰ ਪਿੰਡ ਬੇਰੋੜ ਨਿਵਾਸੀ ਸੰਜੈ ਕੁਮਾਰ ਨਾਲ ਵਿਆਹ ਕਰ ਲਿਆ ਹੈ। ਬਾਅਦ ਚ ਜਾਂਚ ਦੌਰਾਨ ਹੀ ਇਹ ਵੀ ਖੁਲਾਸਾ ਹੋਇਆ ਕਿ ਤਾਲਾਬੰਦੀ ਦੌਰਾਨ ਹੀ ਕੋਮਲਪ੍ਰੀਤ ਦਾ ਇਕ ਵਿਆਹ ਬੁਢਲਾਡਾ ਦੇ ਹੀ ਨਜ਼ਦੀਕੀ ਪਿੰਡ ਬੀਰੋਕੇ ਕਲਾਂ ਵਾਸੀ ਬਲਵਿੰਦਰ ਸਿੰਘ ਉਰਫ਼ ਬਿੰਦੀ ਨਾਲ ਵੀ ਹੋਇਆ ਸੀ, ਜਿੱਥੇ ਵਿਆਹ ਤੋਂ 8 ਦਿਨ ਬਾਅਦ ਹੀ ਉਹ ਭੱਜ ਗਈ ਸੀ। ਇੰਝ ਹੀ ਲਗਭਗ 6^7 ਮਹੀਨੇ ਪਹਿਲਾਂ ਭਿਵਾਨੀ ਦੇ ਬਾਲਟਾ ਪਿੰਡ ਵਾਸੀ ਸੁਰਿੰਦਰ ਕੁਮਾਰ ਨਾਲ ਵੀ ਵਿਆਹ ਕੀਤਾ ਸੀ। ਵਿਆਹ ਲਈ ਅਜਿਹੇ ਲਾੜਿਆਂ ਦੀ ਚੋਣ ਕੀਤੀ ਜਾਂਦੀ ਸੀ, ਜਿਨ੍ਹਾਂ ਲਈ ਰਿਸ਼ਤੇ ਮੁਸ਼ਕਿਲ ਨਾਲ ਮਿਲਦੇ ਹੋਣ। ਫਿਰ ਵਿਚੋਲਣ ਜਸਪਾਲ ਕੌਰ ‘ਦੁਲਹਨ’ ਦਿਵਾਉਣ ਬਦਲੇ ਪੈਸੇ ਲੈਂਦੀ ਸੀ। ਵਿਆਹ ਤੋਂ ਬਾਅਦ ‘ਸਹੁਰੇ ਘਰ’ ਚ ਦੁਲਹਨ ਦੀ ਮਦਦ ਲਈ ਉਸ ਦਾ ਚਾਚਾ ਜਾਂ ਪਿਤਾ ਬਣਕੇ ਨਾਲ ਗਏ ਤਰਸੇਮ ਸ਼ਰਮਾ ਦੀ ਜ਼ਿੰਮੇਵਾਰੀ ਉਸ ਨੂੰ ਕੁਝ ਦਿਨਾਂ ਅੰਦਰ ਗਹਿਿਣਆਂ ਅਤੇ ਕੀਮਤੀ ਸਮਾਨ ਸਮੇਤ ਭੱਜਣ ਚ ਮਦਦ ਕਰਨਾ ਹੁੰਦਾ ਸੀ।
ਸੁਪਾਰੀ ਲੈ ਕੇ ਵੀ ਘੜਦੇੇ ਸਨ ਜਬਰ ਜ਼ਿਨਾਹ ਦੀ ਕਹਾਣੀ
ਐੱਸ ਐੱਸ ਪੀ ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਿਰੋਹ ਵੱਲੋਂ ਮਾਨਸਾ ਦੇ ਹੀ ਪਿੰਡ ਰਿਓਂਦ ਕਲਾਂ ਦੇ ਇਕ ਸਾਬਕਾ ਸਰਪੰਚ ਸਿਕੰਦਰ ਸਿੰਘ ਤੋਂ ‘ਸੁਪਾਰੀ’ ਲੈ ਕੇ ਪਿੰਡ ਦੇ ਹੀ ਇੰਦਰਜੀਤ ਸਿੰਘ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ ਜਬਰ ਜ਼ਿਨਾਹ ਕੇਸ ੋਚ ਨਾ ਫਸਾਉਣ ਦੇ ਬਦਲੇ ’ਚ 7 ਲੱਖ ਰੁਪਏ ਵਸੂਲੇ ਗਏ ਸਨ। ਇਹ ਮਾਮਲਾ ਇਕ ਸਾਲ ਪਹਿਲਾਂ ਦਾ ਹੈ।
ਇਹ ਵੀ ਹੋਏ ਸ਼ਿਕਾਰ
ਹੁਣ ਤੱਕ ਪੁਲਸ ਕੋਲ ਉਕਤ ਗਿਰੋਹ ਵੱਲੋਂ ਲੁਟੇ ਗੁਰਦੀਪ ਸਿੰਘ ਉਰਫ਼ ਚੰਨੀ (60 ਹਜ਼ਾਰ) ਵਾਸੀ ਆਂਡਿਆਂਵਾਲੀ, ਬਿੰਦਰ ਸਿੰਘ (ਰੇਪ ਕੇਸ), ਜਸਬੀਰ ਸਿੰਘ (25 ਹਜ਼ਾਰ) ਵਾਸੀ ਰਿਓਂਦ ਕਲਾਂ, ਮਨਜੀਤ ਸਿੰਘ (7 ਲੱਖ) ਵਾਸੀ ਰਿਓਂਦ ਕਲਾਂ ਵੀ ਸਾਹਮਣੇ ਆ ਚੁੱਕੇ ਹਨ।

Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ

by Ankit
November 18, 2026
0

ਨਗਰ ਨਿਗਮ ਦੀਆਂ ਮੁੜ ਚੋਣਾਂ ਲਈ ਅੱਜ ਤੱਕ ਕੁੱਲ 172 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ):- ਰਾਜ ਚੋਣ...

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

by Ankit
November 18, 2026
0

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ — ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਵਾਈਆਂ ਦੀ...

ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਮੋਦੀ ਕੱਲ੍ਹ FICCI ਦੀ ਸਾਲਾਨਾ ਆਮ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਕਰਨਗੇ ਉਦਘਾਟਨ

by Navjot
November 18, 2026
0

  ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) - ਇੱਕ ਅਧਿਕਾਰਤ ਬਿਆਨ ਵਿੱਚ ਬੁੱਧਵਾਰ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ...

ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਨੂੰ NIA ਦੀ ਦੋ-ਰੋਜ਼ਾ Anti-Terror ਕਾਨਫਰੰਸ ਦਾ ਕਰਨਗੇ ਉਦਘਾਟਨ 

by Navjot
November 18, 2026
0

  ਨਵੀਂ ਦਿੱਲੀ, 18 ਨਵੰਬਰ (ਵਿਸ਼ਵ ਵਾਰਤਾ) - ਭਾਰਤ ਦੀ ਸਮੂਹਿਕ ਸੁਰੱਖਿਆ ਪ੍ਰਤੀਕਿਰਿਆ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ ਵਿੱਚ ਇੱਕ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਕੱਲ੍ਹ ਨੂੰ ਹੋਵੇਗਾ ਆਗਾਜ਼ ; ਮੌਜੂਦਾ ਚੈਂਪੀਅਨ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ

by Navjot
November 18, 2026
0

  ਭੋਪਾਲ, 18 ਨਵੰਬਰ (ਵਿਸ਼ਵ ਵਾਰਤਾ) ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਵੀਰਵਾਰ ਨੂੰ ਭੋਪਾਲ ਵਿੱਚ ਸ਼ੁਰੂ ਹੋਵੇਗੀ। ਟੂਰਨਾਮੈਂਟ ਦੇ ਉਦਘਾਟਨੀ ਮੈਚ...

Most Popular

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

by Ranjit Singh
4 weeks ago
0

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ - ਬੱਚਿਆਂ ਨੂੰ ਪੰਜਾਬੀ ਦੇ ਨਾਲ ਸਿੱਖ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 