ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣ ਵਾਲੇ ਲੋਕਾਂ ਵਿੱਚ ਆਪ ਦੇ ਲੀਡਰਾਂ ਦੀ ਵੀ ਸ਼ਮੂਲੀਅਤ ਬਾਰੇ ਚਰਚਾ ਜੋਰਾਂ ਤੇ



ਨਵੀਂ ਦਿੱਲੀ,27ਜਨਵਰੀ(ਨਵਜੋਤ ਕੌਰ ਪਨੂੰਆਂ,ਵਿਸ਼ਵ ਵਾਰਤਾ)-ਕੱਲ੍ਹ 26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾਉਣ ਵਾਲੀ ਘਟਨਾ ਨੂੰ ਲੈ ਕੇ ਉਸ ਵਿੱਚ ਸ਼ਾਮਿਲ ਵਿਅਕਤੀਆਂ ਬਾਰੇ ਚਰਚਾ ਜੋਰਾਂ ਤੇ ਹੈ। ਇਸ ਸੰਬੰਧ ਵਿੱਚ ਜਿਥੇ ਪੰਜਾਬੀ ਕਲਾਕਾਰ ਦੀਪ ਸਿੱਧੂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਉਥੇ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਮ ਅਤੇ ਫੋਟੋਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਫੋਟੋਆਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਇਤਿਹਾਸਕ ਘਟਨਾ ਵਿੱਚ ਕਿੰਨ੍ਹਾ-ਕਿੰਨ੍ਹਾ ਲੋਕਾਂ ਨੇ ਹਿੱਸਾ ਪਾਇਆ ਹੈ।






















