ਲਾਰੈਂਸ ਗੈਂਗ ਦੇ ਗੁੰਡੇ ਸੋਸ਼ਲ ਮੀਡੀਆ ‘ਤੇ ਕਰ ਰਹੇ ਹਨ ਹਥਿਆਰਾਂ ਦੀ ਆਨਲਾਈਨ ਡਿਲੀਵਰੀ: ਵਟਸਐਪ ਨੰਬਰ ਵੀ ਕੀਤਾ ਜਾਰੀ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ਵਿੱਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਕਾਲਾ ਕਾਰੋਬਾਰ ਅੰਨ੍ਹੇਵਾਹ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਦੀ ਫੋਟੋ ਵਾਲਾ ਇੱਕ ਪੇਜ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਹੈ। ਇਸ ਪੇਜ ‘ਤੇ ਸਿਰਫ ਗੈਂਗਸਟਰ ਜਾਂ ਅਪਰਾਧੀ ਕਿਸਮ ਦੇ ਨੌਜਵਾਨ ਹੀ ਫਾਲੋਅਰਜ਼ ਵਜੋਂ ਦਿਖਾਈ ਦੇਣਗੇ।
ਇਸ ਪੇਜ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਤਸਕਰੀ ਕੀਤੀ ਜਾ ਰਹੀ ਹੈ।ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰ ਇਸ ਪੇਜ ‘ਤੇ ਸ਼ਰੇਆਮ ਲਿਖ ਰਹੇ ਹਨ ਕਿ ਜਿਸ ਕਿਸੇ ਨੂੰ ਵੀ ਹਥਿਆਰ ਚਾਹੀਦੇ ਹਨ ਉਹ ਇਨਬਾਕਸ ‘ਚ ਮੈਸੇਜ ਭੇਜੇ। ਇਸ ਦੇ ਨਾਲ ਹੀ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਹਥਿਆਰਾਂ ਦੀ ਤਸਕਰੀ ਦਾ ਕੰਮ ਕਰਨਾ ਚਾਹੁੰਦੇ ਹਨ, ਉਹ ਵੀ ਇਨਬਾਕਸ ‘ਚ ਮੈਸੇਜ ਕਰਨ।
ਤੁਹਾਨੂੰ ਦੱਸ ਦੇਈਏ ਕਿ ਲਾਰੈਂਸ ਗੈਂਗ ਦਾ ਸਰਗਨਾ ਸੋਨੂੰ ਕਾਨਪੁਰ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸਰਗਰਮ ਹੈ। ਬਦਮਾਸ਼ ਸੋਸ਼ਲ ਮੀਡੀਆ ਦੇ ਪੇਜ ‘ਤੇ ਲਗਾਤਾਰ ਪੋਸਟਾਂ ਪਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਹਥਿਆਰਾਂ ਦੀ ਡਲਿਵਰੀ ਲੈਣ ਲਈ ਉਸ ਨਾਲ ਸੰਪਰਕ ਕਰੇ। ਇਸ ਦੇ ਨਾਲ ਹੀ ਬਦਮਾਸ਼ ਨੇ ਵਟਸਐਪ ਨੰਬਰ 8*******1 ਵੀ ਜਾਰੀ ਕੀਤਾ ਹੈ। ਇਸ ਤਰ੍ਹਾਂ ਖੁੱਲ੍ਹੇਆਮ ਹਥਿਆਰਾਂ ਦੀ ਤਸਕਰੀ ਕਿਤੇ ਨਾ ਕਿਤੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ।