ਲਾਰੈਂਸ ਗੈਂਗ ਦੇ ਗੁਰਗਿਆਂ ‘ਤੇ ਪੁਲਿਸ ਵਿਚਾਲੇ ਮੁਠਭੇੜ, ਤਿੰਨ ਗ੍ਰਿਫਤਾਰ
ਚੰਡੀਗੜ੍ਹ,17ਮਾਰਚ(ਵਿਸ਼ਵ ਵਾਰਤਾ)- ਪੰਜਾਬ-ਰਾਜਸਥਾਨ ਦੀ ਸਰਹੱਦ ਨੇੜੇ ਸਾਧੂਵਾਲੀ ਵਿਖੇ ਪੁਲਿਸ ਤੇ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਦਰਮਿਆਨ ਮੁੱਠਭੇੜ ਹੋਈ ਹੈ। ਇਸ ਵਿੱਚ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਮੁਤਾਬਕ ਗੈਂਗਸਟਰਾਂ ਵੱਲੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ‘ਤੇ ਗੰਗਾਨਗਰ ਦੇ ਇੱਕ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ‘ਚ ਰਾਜਸਥਾਨ ਪੁਲਿਸ ਨੇ ਮਾਮਲਾ ਦਰਜ ਕੀਤਾ, ਪੁਲਿਸ ਨੂੰ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਬਾਰੇ ਸੂਚਨਾ ਮਿਲੀ। ਇਸ ਲਈ ਰਾਜਸਥਾਨ ਪੁਲਿਸ ਪੰਜਾਬ ‘ਚ ਦਾਖਲ ਹੋਈ ਜਿੱਥੋਂ ਪਤਾ ਲੱਗਾ ਕਿ ਗੈਂਗਸਟਰ ਪੰਜਾਬ ਤੋਂ ਸ਼੍ਰੀਗੰਗਾਨਗਰ ਚਲੇ ਗਏ ਹਨ। ਜਿਵੇਂ ਹੀ ਪੁਲਿਸ ਪੰਜਾਬ ਤੋਂ ਵਾਪਸ ਸ਼੍ਰੀਗੰਗਾਨਗਰ ਵੱਲ ਮੁੜੀ ਤਾਂ ਪੰਜਾਬ-ਰਾਜਸਥਾਨ ਸਰਹੱਦ ਨੇੜੇ ਸਾਧੂਵਾਲੀ ਨੇੜੇ ਮੋਟਰਸਾਈਕਲ ਸਵਾਰ ਤਿੰਨੇ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ‘ਤੇ ਗੈਂਗਸਟਰਾਂ ਨੇ ਪੁਲਿਸ ਉੱਪਰ ਫਾਇਰਿੰਗ ਵੀ ਕੀਤੀ। ਇਸ ‘ਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ‘ਚ ਇੱਕ ਮੁਲਜ਼ਮ ਦੀ ਲੱਤ ਤੇ ਗੋਲੀ ਲੱਗ ਗਈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਜ਼ਖਮੀ ਮੁਲਜ਼ਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।






















