ਲਾਰੈਂਸ ਅਤੇ ਸੰਪਤ ਨਹਿਰਾ ਗੈਂਗ ਦੇ 7 ਗੁਰਗੇ ਗ੍ਰਿਫਤਾਰ
ਚੰਡੀਗੜ੍ਹ,28ਫਰਵਰੀ(ਵਿਸ਼ਵ ਵਾਰਤਾ)-ਸੂਰਤ ਕ੍ਰਾਈਮ ਬ੍ਰਾਂਚ ਨੇ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਦੇ 7 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਾਰੇ ਮੁਲਜ਼ਮ ਆਪਣੀ ਪਛਾਣ ਛੁਪਾ ਕੇ ਇੱਕ ਡਰਾਈਵਰ ਦੇ ਨਾਲ ਸੂਰਤ ਦੇ ਪਿਪਲੋਦ ਇਲਾਕੇ ਦੇ ਸ਼ਾਸ਼ਵਤਨਗਰ ਵਿੱਚ ਰਹਿ ਰਹੇ ਸਨ। ਇਹ ਸਾਰੇ ਰਾਜਸਥਾਨ ‘ਚ ਚੱਲ ਰਹੀ ਗੈਂਗ ਵਾਰ ਤੋਂ ਬਚਣ ਲਈ ਸੂਰਤ ਆ ਗਏ ਸਨ। ਸੂਰਤ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਦੇ 7 ਗੁਰਗੇ ਰਾਜਸਥਾਨ ਦੇ ਝੁੰਝਨੂ ਜ਼ਿਲੇ ਦੇ ਪਿਲਾਨੀ ਕਸਬੇ ਦੇ ਦਿਗਪਾਲ ਪਿਲਾਨੀ ਗੈਂਗ ਨਾਲ ਲੜਨ ਕਾਰਨ ਸੂਰਤ ‘ਚ ਲੁਕੇ ਹੋਏ ਹਨ। ਇੱਥੇ ਉਹ ਟਰੱਕ ਡਰਾਈਵਰ ਅਤੇ ਰਸੋਈਏ ਦੀ ਮਦਦ ਨਾਲ ਆਪਣੀ ਪਛਾਣ ਛੁਪਾ ਰਹੇ ਹਨ। ਇਸ ਤੋਂ ਬਾਅਦ ਸੂਰਤ ਕ੍ਰਾਈਮ ਬ੍ਰਾਂਚ ਨੇ ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।