ਮੋਹਾਲੀ 21 ਸਤੰਬਰ( ਸਤੀਸ਼ ਕੁਮਾਰ ਪੱਪੀ )-ਸਾਬਕਾ IAS ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਬਲਵਿੰਦਰ ਸਿੰਘ ਮੁਲਤਾਨੀ ਨੂੰ ਅਗਵਾਹ ਅਤੇ ਗਾਇਬ ਕਰਨ ਦੇ ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ , ਉਹਨਾਂ ਦੀ ਕੇਸ ਦੀ ਜਾਂਚ ਕਰ ਰਹੀ SIT ਨੇ ਤਫ਼ਤੀਸ਼ ਦੇ ਸਬੰਧ ਵਿੱਚ 23 ਸਤੰਬਰ ਨੂੰ ਸਵੇਰੇ 11 ਵਜੇ ਥਾਣਾ ਮਟੌਰ( ਮੋਹਾਲੀ ) ਵਿੱਖੇ ਪੇਸ਼ ਹੋਣ ਲਈ ਕਿਹਾ ਹੈ । ਇਸ ਸੰਬੰਧੀ ਅੱਜ ਥਾਣਾ ਮਟੌਰ ਦੇ ਮੁੱਖ ਅਫ਼ਸਰ ਨੇ ਸੁਮੇਧ ਸਿੰਘ ਸੈਣੀ ਪੁੱਤਰ ਰਮੇਸ਼ ਚੰਦਰ ਵਾਸੀ ਮਕਾਨ ਨੰਬਰ 3048 ਸੈਕਟਰ 20 ਡੀ ਦੇ ਐਡਰੈੱਸ ਤੇ ਨੋਟਿਸ ਭੇਜਿਆ ਹੈ ।
ਇੱਥੇ ਇਹ ਗੱਲ ਵਰਣਯੋਗ ਹੈ ਕਿ ਸੁਮੇਧ ਸਿੰਘ ਸੈਣੀ ਵਿਰੋਧ ਦਰਜ਼ ਕੇਸ ਅਧੀਨ ਧਾਰਾ 364,201,344,330,219,120 ਡੀ ਅਤੇ 302 ਆਈ.ਪੀ.ਸੀ ਅਧੀਨ ਕੇਸ ਦਰਜ ਕੀਤਾ ਗਿਆ ਹੈ । ਜਿਸ ਅਧੀਨ ਸੁਪਰੀਮ ਕੋਰਟ ਨੇ ਧਾਰਾ 302 ਅਧੀਨ ਸੁਮੇਧ ਸੈਣੀ ਨੂੰ ਆਰਜ਼ੀ ਅਗਾਉਂ ਜ਼ਮਾਨਤ ਦੇ ਕੇ ਉਸ ਜਾਂਚ ਵਿੱਚ ਹਾਜ਼ਰ ਹੋਣ ਲਈ ਕਿਹਾ ਸੀ ਪਰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਸੁਮੇਧ ਸੈਣੀ ਪੁਲਸ ਜਾਂਚ ਵਿੱਚ ਸ਼ਾਮਿਲ ਨਹੀਂ ਹੋਏ ਅਤੇ ਨਾ ਹੀ ਅੱਜ ਤੱਕ ਪੁਲਸ ਨੂੰ ਉਹਨਾਂ ਦੇ ਥਹੁ – ਟਿਕਾਣੇ ਦਾ ਪਤਾ ਲੱਗਾ ਹੈ । ਹੁਣ ਵੀ ਜਿੱਥੇ SIT ਨੇ ਜਿਸ ਰਿਹਾਇਸ਼ ਤੇ ਨੋਟਿਸ ਭੇਜਿਆ ਹੈ ਉੱਥੋਂ ਵੀ ਪਿਛਲੇ ਲੱਗਭਗ ਇੱਕ ਮਹੀਨੇ ਤੋਂ ਆਪਣੀ ਜ਼ੈੱਡ ਸਕਿਊਰਿਟੀ ਛੱਡ ਕੇ ਲਾਪਤਾ ਹਨ ।