
ਹੁਸ਼ਿਆਰਪੁਰ 22 ਜੁਲਾਈ (ਵਿਸ਼ਵ ਵਾਰਤਾ)- ਲਾਇਨਜ਼ ਕਲੱਬ ਹੁਸ਼ਿਆਰਪੁਰ ਐਕਸ਼ਨ ਵਲੋਂ ਭਾਈ ਘਨ੍ਹਈਆਂ ਜੀ ਚੈਰੀਟਬਲ ਬਲੱਡ ਬੈਂਕ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਵਰਮਾ ਹੁੰਡਈ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਖੂਨਦਾਨ ਕੈਂਪ ਦਾ ਆਯੋਜ਼ਨ ਕੀਤਾ ਗਿਆ। ਇਸ ਮੌਕੇ ਬਾਈ ਖੂਨਦਾਨੀਆਂ ਨੇ ਖੂਨਦਾਨ ਕੀਤਾ। ਆਪਣੇ ਸੰਬੋਧਣ ਵਿੱਚ ਡਾਇਰੇਕਟਰ ਲਾਇਨ ਦਲਜਿੰਦਰ ਸਿੰਘ ਅਤੇ ਪ੍ਰਧਾਨ ਰਵਿੰਦਰ ਸਿੰਘ ਸੈਣੀ ਨੇ ਖੂਨਦਾਨ ਨੂੰ ਮਹਾਂਦਾਨ ਦੱਸਦਿਆਂ ਕਿਹਾ ਸਾਨੂੰ ਹਰ ਖਾਸ ਦਿਨ ਨੂੰ ਖੂਨਦਾਨ ਕਰਕੇ ਮਨਾਉਣਾ ਚਾਹੀਦਾ ਹੈ ਅਤੇ ਕਿਸ ਲੋੜਬੰਦ ਨੂੰ ਸਮੇਂ ’ਤੇ ਖੂਨਦਾਨ ਕਰਕੇ ਮੰਨੂ ਨੂੰ ਜੋ ਸ਼ਾਂਤੀ ਮਿਲਦੀ ਹੈ ਅਜਿਹੀ ਸ਼ਾਂਤੀ ਦੋਲਤ ਸ਼ੋਹਰਤ ਦਾਨ ਕਰਕੇ ਵੀ ਨਹੀਂ ਮਿਲਦੀ।
ਡਾਇਰੇਕਟਰ ਲਾਇਨ ਭੁਪਿੰਦਰ ਸਿੰਘ ਗੱਗੀ ਅਤੇ ਡਾਇਰੇਕਟਰ ਲਾਇਨ ਰਮਨ ਵਰਮਾ ਨੇ ਕਿਹਾ ਕਿ ਖੂਨਦਾਨ ਨਾਲ ਅਸੀ ਕਈ ਕੀਮਤੀ ਜਾਨਾਂ ਬਚਾ ਸਕਦ ਹਾਂ ਅਤੇ ਜੇਕਰ ਕਿਸੇ ਨੂੰ ਖੂਨ ਦੀ8 ਜਰੂਰਤ ਹੋਵੇ ਤਾਂ ਸਾਨੂੰ ਖੂਨ ਦੇਣ ਤੋਂ ਕਦੇ ਵੀ ਪਿਛੇ ਨਹੀ ਹਟਣਾ ਚਾਹੀਦਾ। ਡਾਇਰੈਕਟਰ ਲਾਇਨ ਮਨਜੀਤ ਸਿੰਘ ਸਹੌੜਾ ਅਤ ਡਾਇਰੇਕਟਰ ਲਾਇਨ ਗੁਰਵਿੰਦਰਜੀਤ ਸਿੰਘ ਨੇ ਕਿਹਾ ਸਾਨੂੰ ਖੂਨਦਾਨ ਕਰਨ ਲਈ ਲੋਕਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਡਾਇਰੇਕਟਰ ਲਾਇਨ ਹਰਪ੍ਰੀਤ ਸਿੰਘ ਸੈਣੀ ਨੇ ਕਿਹਾ ਖੂਨਦਾਨ ਪ੍ਰਤੀ ਅਜੇ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਗਰੂਕਤਾ ਦੀ ਸਖਤ ਲੋੜ ਹੈ। ਇਸ ਮੌਕੇ ਦਲਜਿੰਦਰ ਸਿੰਘ, ਭੁਪਿੰਦਰ ਸਿੰਘ ਗੱਗੀ, ਮਨਜੀਤ ਸਿੰਘ ਸਹੌੜਾ, ਰਮਨ ਵਰਮਾ, ਰਵਿੰਦਰ ਸਿੰਘ ਸੈਣੀ, ਗੁਰਵਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸੈਣੀ, ਦਿਲਬਾਗ ਸਿੰਘ ਮੌਜੂਦ ਸਨ।