ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਮਾਮਲਾ
ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ; ਪੜ੍ਹੋ ਕਿਸਨੂੰ ਠਹਿਰਾਇਆ ਦੋਸ਼ੀ
ਚੰਡੀਗੜ੍ਹ,21 ਸਤੰਬਰ(ਵਿਸ਼ਵ ਵਾਰਤਾ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਵਿਦਿਆਰਥੀ ਦਾ ਖੁਦਕੁਸ਼ੀ ਨੋ ਸਾਹਮਣੇ ਆਇਆ ਹੈ। ਨੋਟ ‘ਚ ਮ੍ਰਿਤਕ ਵਿਦਿਆਰਥੀ ਨੇ ਇਕ ਪ੍ਰੋਫੈਸਰ ‘ਤੇ ਦੋਸ਼ ਲਗਾਇਆ ਹੈ। ਨੋਟ ਵਿੱਚ ਕਿਹਾ ਗਿਆ ਹੈ: “ਮੈਂ ਪ੍ਰੋ ਪ੍ਰਸਾਦ ਕ੍ਰਿਸ਼ਨਾ ਨੂੰ NIT ਛੱਡਣ ਲਈ ਭਾਵਨਾਤਮਕ ਤੌਰ ‘ਤੇ ਹੇਰਾਫੇਰੀ ਕਰਨ ਲਈ ਦੋਸ਼ੀ ਠਹਿਰਾਉਂਦਾ ਹਾਂ। ਮੈਨੂੰ ਆਪਣੇ ਫੈਸਲੇ ‘ਤੇ ਬਹੁਤ ਪਛਤਾਵਾ ਹੈ। ਮੈਂ ਸਾਰਿਆਂ ਲਈ ਬੋਝ ਬਣ ਰਿਹਾ ਹਾਂ। ਦੱਸ ਦਈਏ ਕਿ ਵਿਦਿਆਰਥੀ ਪਹਿਲਾਂ ਪਹਿਲਾਂ ਐਨਆਈਟੀ, ਕਾਲੀਕਟ ਦਾ ਵਿਦਿਆਰਥੀ ਸੀ ਅਤੇ ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਜਾਣੀ ਬਾਕੀ ਹੈ।