ਨਵਜੋਤ ਸਿੱਧੂ ਨੇ ਰੋਸ ਮਾਰਚ ਦੀ ਮੀਟਿੰਗ ਕਾਂਗਰਸ ਭਵਨ ਦੀ ਬਜਾਏ ਪੰਜਾਬ ਭਵਨ ਵਿਖੇ ਰੱਖੀ
ਇਹ ਰੋਸ ਵੀਰਵਾਰ ਸਵੇਰੇ ਜ਼ੀਰਕਪੁਰ ਤੋਂ ਹੋਵੇਗਾ ਸ਼ੁਰੂ

ਚੰਡੀਗੜ੍ਹ/6ਅਕਤੂਬਰ( ਵਿਸ਼ਵ ਵਾਰਤਾ )- ਲਖੀਮਪੁਰ ਖੇੜੀ ਵਿਖੇ ਗੱਡੀ ਹੇਠਾਂ ਕਿਸਾਨਾਂ ਨੂੰ ਦਰੜਣ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਮਾਰਚ ਕੱਢੇਗੀ। ਇਹ ਰੋਸ ਮਾਰਚ ਵੀਰਵਾਰ ਸਵੇਰੇ ਜ਼ੀਰਕਪੁਰ ਤੋਂ ਸ਼ੁਰੂ ਹੋਵੇਗਾ। ਉੱਥੇ ਇਕੱਠੇ ਹੋ ਕੇ ਕਾਂਗਰਸੀ ਫਿਰ ਵਾਹਨਾਂ ਦੇ ਕਾਫਲੇ ਦੇ ਰੂਪ ਵਿੱਚ ਉੱਤਰ ਪ੍ਰਦੇਸ਼ ਲਈ ਰਵਾਨਾ ਹੋਣਗੇ। ਜਾਣਕਾਰੀ ਅਨੁਸਾਰ ਸੀਐਮ ਚਰਨਜੀਤ ਚੰਨੀ ਪਹਿਲਾਂ ਹੀ ਲਖੀਮਪੁਰ ਖੇੜੀ ਪਹੁੰਚ ਚੁੱਕੇ ਹਨ। ਉਹ ਰਾਹੁਲ ਗਾਂਧੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਨਾਲ ਗਏ ਹਨ। ਪ੍ਰਿਯੰਕਾ ਦੀ ਨਜ਼ਰਬੰਦੀ ‘ਤੇ ਸਿੱਧੂ ਨੇ ਦੋ ਟਵੀਟ ਵੀ ਕੀਤੇ ਜਿਸ ਤੋਂ ਬਾਦ ਪੰਜਾਬ ਕਾਂਗਰਸ ਵੱਲੋਂ ਰੋਸ ਮਾਰਚ ਦੀ ਘੋਸ਼ਣਾ ਕੀਤੀ ਗਈ।
ਨਵਜੋਤ ਸਿੱਧੂ ਨੇ ਰੋਸ ਮਾਰਚ ਦੀ ਮੀਟਿੰਗ ਕਾਂਗਰਸ ਭਵਨ ਦੀ ਬਜਾਏ ਪੰਜਾਬ ਭਵਨ ਵਿਖੇ ਰੱਖੀ। ਕਾਂਗਰਸੀ ਇਸ ਨੂੰ ਪੰਜਾਬ ਕਾਂਗਰਸ ਦੇ ਮੁਖੀ ਦਾ ਫੈਸਲਾ ਦੱਸ ਰਹੇ ਹਨ। ਜਦਕਿ ਸਿੱਧੂ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸਿੱਧੂ ਨੇ ਮੁੱਖ ਮੰਤਰੀ ਚੰਨੀ ਦੇ ਨਾਲ ਕਾਂਗਰਸ ਭਵਨ ਤੋਂ ਵੀ ਦੂਰੀ ਬਣਾਈ ਹੋਈ ਹੈ






















