ਰੋਹਿਤ ਸ਼ਰਮਾ ਬਣੇ ਟੈਸਟ ਟੀਮ ਦੇ ਉਪ-ਕੈਪਟਨ

ਨਵੀਂ ਦਿੱਲੀ, 2ਜਨਵਰੀ(ਵਿਸ਼ਵ ਵਾਰਤਾ)- ਭਾਰਤ ਦੇ ਹਿੱਟ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਬੀਸੀਸੀਆਈ ਨੇ ਭਾਰਤੀ ਟੈਸਟ ਟੀਮ ਦਾ ਉਪ-ਕੈਪਟਨ ਨਿਯੁਕਤ ਕੀਤਾ ਹੈ। ਰੋਹਿਤ ਸ਼ਰਮਾ ਸੱਟ ਦੀ ਵਜ੍ਹਾ ਨਾਲ ਐਡਲਿਡ ਅਤੇ ਮੈਲਬੌਰਨ ਟੈਸਟ ਵਿੱਚ ਨਹੀਂ ਖੇਡੇ। ਦੂਸਰਾ ਟੈਸਟ ਖਤਮ ਹੋਣ ਤੋਂ ਬਾਅਦ ਉਹ ਕਵਾਰਨਟਾਈਨ ਪੀਰੀਅਡ ਖਤਮ ਕਰਕੇ ਟੀਮ ਇੰਡੀਆ ਨਾਲ ਜੁੜੇ। ਇਸ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਸਨ ਕਿ ਕੀ ਰੋਹਿਤ ਸ਼ਰਮਾ ਨੂੰ ਸਿਡਨੀ ਟੈਸਟ ਵਿੱਚ ਮੌਕਾ ਮਿਲੇਗਾ? ਪਰ ਹੁਣ ਬੀਸੀਸੀਆਈ ਨੇ ਉਹਨਾਂ ਨੂੰ ਉਪ-ਕੈਪਟਨ ਬਣਾ ਕੇ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ। ਵਿਰਾਟ ਕੋਹਲੀ ਦੀ ਗੈਰਮੋਜ਼ੂਦਗੀ ਵਿੱਚ ਅਜਿੰਕਯ ਰਹਾਣੇ ਟੀਮ ਦੀ ਕਮਾਣ ਸੰਭਾਲ ਰਹੇ ਹਨ ਅਤੇ ਹੁਣ ਰੋਹਿਤ ਸ਼ਰਮਾ ਉਹਨਾਂ ਦੇ ਸਹਿਯੋਗ ਲਈ ਉਪ-ਕੈਪਟਨ ਬਣਾਏ ਗਏ ਹਨ।






















