ਰੋਡ ਰੇਜ਼ ਮਾਮਲੇ ਵਿੱਚ ਸਜਾ ਕੱਟ ਰਹੇ ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਰੱਖਿਆ ਮੌਨ ਵਰਤ
ਪੜ੍ਹੋ ਕਦੋਂ ਤੋੜਨਗੇ ਚੁੱਪੀ
ਚੰਡੀਗੜ੍ਹ,26 ਸਤੰਬਰ(ਵਿਸ਼ਵ ਵਾਰਤਾ)- ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ ‘ਚ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਰਾਤਿਆਂ ਦੇ ਚੱਲਦਿਆਂ ਮੌਨ ਵਰਤ ਰੱਖਿਆ ਹੈ। ਉਹ ਅਗਲੇ 10 ਦਿਨਾਂ ਤੱਕ ਚੁੱਪ ਰਹਿਣਗੇ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਖੁਦ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ। ਸਿੱਧੂ ਆਉਣ ਵਾਲੀ 5 ਅਕਤੂਬਰ ਤੱਕ ਬਿਲਕੁਲ ਚੁੱਪ ਰਹਿਣਗੇ।
ਡਾਕਟਰ ਨਵਜੋਤ ਕੌਰ ਨੇ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ਅਕਾਊਂਟ ‘ਤੇ ਇਕ ਪੋਸਟ ਲਿਖਿਆ ਕਿ ਨਵਜੋਤ ਨਵਰਾਤਰੀ ਦੌਰਾਨ ਪੂਰੇ 10 ਦਿਨ ਚੁੱਪ ਰਹਿਣ ਵਾਲੇ ਹਨ। ਇਹ ਮੌਨ 5 ਅਕਤੂਬਰ ਯਾਨੀ ਵਿਜੇ ਦਸ਼ਮੀ ਤੱਕ ਰਹੇਗਾ। ਹੁਣ ਉਹ 5 ਅਕਤੂਬਰ ਤੋਂ ਬਾਅਦ ਹੀ ਵਿਜ਼ੀਟਰਜ਼ ਨੂੰ ਮਿਲਣਗੇ। ਇਸ ਲਈ ਮਿਲਣ ਵਾਲਿਆਂ ਨੂੰ ਅਪੀਲ ਹੈ ਕਿ ਉਹ ਨਵਰਾਤਰੀ ਤੋਂ ਬਾਅਦ ਹੀ ਮਿਲਣ ਬਾਰੇ ਸੋਚਣ।
‘My husband will observe silence during the Navaratri and will meet visitors after the 5th of October’
~Dr Navjot Kaur Sidhu
— Navjot Singh Sidhu (@sherryontopp) September 25, 2022
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੂੰ 1988 ਦੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ 19 ਮਈ ਨੂੰ ਸਜ਼ਾ ਸੁਣਾਈ ਸੀ। ਉਸ ਨੂੰ ਸੁਪਰੀਮ ਕੋਰਟ ਨੇ 2018 ਦੇ ਫੈਸਲੇ ਨੂੰ ਬਦਲਦੇ ਹੋਏ ਇੱਕ ਸਾਲ ਦੀ ਸਜ਼ਾ ਸੁਣਾਈ ਸੀ। 20 ਮਈ ਨੂੰ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਦੋਂ ਤੋਂ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਵਿੱਚ ਬੰਦ ਹਨ।