ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ ਨੂੰ ਮਿਲੇ ਅਵਾਰਡ ਕਾਰਨ ਦਾ ਮਾਣ ਵਧਿਆ

ਹੁਸ਼ਿਆਰਪੁਰ 2 ਮਈ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਰੋਟਰੀ ਇੰਟਰਨੈਸ਼ਨਲ ਵੱਲੋਂ ਡਿਸਟ੍ਰਿਕਟ 3070, ਜਿਸ ਵਿੱਚ ਪੰਜਾਬ, ਹਿਮਾਚਲ, ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਰਾਜ ਸ਼ਾਮਿਲ ਹਨ ਦੇ ਗਵਰਨਰ ਸੀ.ਏ. ਦਵਿੰਦਰ ਸਿੰਘ ਵਲੋਂ ਰੋਟਰੀ ਸਿਗਨਿਫਿਕੇਂਟ ਸਰਵਿਸ ਅਵਾਰਡ ਕਲੱਬ ਨੂੰ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਰੋਟੇਰਿਅਨ ਗੋਪਾਲ ਕ੍ਰਿਸ਼ਨ ਵਾਸੂਦੇਵਾ ਨੇ ਗਵਰਨਰ ਸੀ.ਏ. ਦਵਿੰਦਰ ਸਿੰਘ ਦਾ ਸ਼ੁਕਰੀਆ ਕੀਤਾ। ਇਸ ਦੇ ਨਾਲ ਹੀ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਮਾਜ ਭਲਾਈ ਦੇ ਪ੍ਰੋਜੇਕਟਾਂ ਵਿੱਚ ਪੂਰਾ ਸਹਿਯੋਗ ਦੇਣ ਲਈ ਸ਼ੁਕਰੀਆ ਕੀਤਾ ਅਤੇ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਮੈਂਬਰਾਂ ਦੇ ਸਿਰ ਤੇ ਵੱਜਿਆ । ਜਿਕਰਯੋਗ ਹੈ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਮਿਡਟਾਊਨ, ਰੋਟਰੀ ਕਲੱਬ ਪਲੈਨੋ ਮੈਟਰੋ, ਪਲੈਨੋ, ਟੈਕਸਾਸ ਅਮਰੀਕਾ ਦੇ ਸਹਿਯੋਗ ਨਾਲ ਅਨ੍ਹੇਪਨ ਤੋਂ ਪੀੜਤ ਲੋਕਾਂ ਦਾ ਕਾਰਨਿਅਲ ਟਰਾਂਸਪਲਾਂਟ ਅਪਰੇਸ਼ਨ ਮੁਫਤ ਕਰਵਾ ਰਿਹਾ ਹੈ। ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਕਸ਼ਮੀਰ, ਯੂ.ਪੀ., ਬਿਹਾਰ ਅਤੇ ਹੋਰ ਰਾਜਾਂ ਦੇ ਲੋਕ ਅਨ੍ਹੇਪਣ ਤੋਂ ਨਿਜਾਤ ਪਾ ਚੁੱਕੇ ਹਨ। ਹੁਣ ਤੱਕ ਇਸ ਕਰੋਨਾ ਕਾਲ ਵਿੱਚ ਕਲੱਬ ਨੇ 105 ਕਾਰਨਿਅਲ ਟਰਾਂਸਪਲਾਂਟ ਅਪਰੇਸ਼ਨ ਕਰਵਾਏ ਹਨ। ਇਸ ਤੋਂ ਇਲਾਵਾ ਕਲੱਬ ਦੇ ਸਾਰੇ ਮੈਂਬਰ ਸਮਾਜ ਭਲਾਈ ਦੇ ਹੋਰ ਕੰਮਾਂ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।






















