ਚੰਡੀਗੜ੍ਹ (ਵਿਸ਼ਵ ਵਾਰਤਾ ) ਕਿਸੇ ਸਮੇਂ ਦਾ ਚਰਚਿਤ ਅਖ਼ਬਾਰ ਦੀ ਪੂਰੇ ਪੰਜਾਬ ਵਿਚ ਤੂਤੀ ਬੋਲਦੀ ਸੀ ਅਤੇ ਉਸ ਅਖਬਾਰ ਤੋਂ ਹਜ਼ਾਰਾਂ ਪੱਤਰਕਾਰਾਂ ਨੇ ਆਪਣੀ ਪੱਤਰਕਾਰ ਤਾਂ ਸ਼ੁਰੂ ਕਰਕੇ ਆਪਣਾ ਨਾਮ ਬੁਲੰਦੀਆਂ ਤੇ ਲਿਆਂਦਾ ਉਸ ਅਖ਼ਬਾਰ ਦਾ ਨਾਂ ਹੈ ਰੋਜ਼ਾਨਾ ‘ਰਣਜੀਤ’ ,,,,,,ਜਿਸਦੇ ਬਠਿੰਡਾ ਐਡੀਸ਼ਨ ਦੇ ਸੰਪਾਦਕ ਸਨ ਗੁਰਪ੍ਰੀਤ ਸਿੰਘ ਜੋ ਕਿ ਕੈਂਸਰ ਦੀ ਲੰਮੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਬੀਤੀ ਰਾਤ 13 ਅਪ੍ਰੈਲ ਨੂੰ ਸਾਨੂੰ ਸਭਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ ਬੇਟਾ ਮਨਦੀਪ ਸਿੰਘ ਤੋਂ ਇਲਾਵਾ ਦੋ ਬੇਟੀਆਂ ਛੱਡ ਗਏ ਨੇ….. ਗੁਰਪ੍ਰੀਤ ਸਿੰਘ ਇੱਕ ਦਰਵੇਸ਼ ਪੱਤਰਕਾਰ ਵਜੋਂ ਜਾਣੇ ਜਾਂਦੇ ਸਨ ਉਨ੍ਹਾਂ ਦੀ ਮਿੱਤਰਤਾ ਦਾ ਦਾਇਰਾ ਬੜਾ ਵਿਸ਼ਾਲ ਰਿਹਾ ਪਰ ਅਫ਼ਸੋਸ ਇਹ ਕਿ ਉਨ੍ਹਾਂ ਦੀ ਮੌਤ ਉਸ ਕੁਲਹਿਣੇ ਵਕਤ ਹੋਈ ਜਦਕਿ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਪ੍ਰੇਮੀੁ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਨਾ ਪੁੱਜ ਸਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਸਥਾਨਕ ਦਾਣਾ ਮੰਡੀ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦੇ ਪੁੱਤਰ ਮਨਦੀਪ ਸਿੰਘ ਵੱਲੋਂ ਚੇਤਨ ਅਗਨੀ ਭੇਟ ਕਰਨ ਉਪਰੰਤ ਕੀਤਾ ਗਿਆ ਇਸ ਸਸਕਾਰ ਮੌਕੇ ਰਾਜਿੰਦਰ ਸਿੰਘ ਪੱਤਰਕਾਰ ,ਬਲਵਿੰਦਰ ਸਿੰਘ ਭੁੱਲਰ, ਸਤਪਾਲ ਵੋਹਰਾ ਹਰਪ੍ਰੀਤ ਹੈਰੀ ਅਜੈ ਜਿੰਦਲ, ਸੁਖਦੇਵ ਸਿੰਘ ਬੁੱਟਰ, ਪ੍ਰਸਿੱਧ ਗਾਇਕਾ ਮਨਜੀਤ ਕੌਰ ਬਠਿੰਡਾ, ਤੋਂ ਇਲਾਵਾ ਹੋਰ ਲੋਕ ਵੀ ਸ਼ਾਮਿਲ ਹੋਏ । ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਦਰਸ਼ੀ ਵਿਸ਼ਵ ਵਾਰਤਾ ਨੇ ਵੀ ਸਰਦਾਰ ਗੁਰਪ੍ਰੀਤ ਸਿੰਘ ਦੀ ਮੌਤ ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਪ੍ਰੈੱਸ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਬਠਿੰਡਾ ਹਲਕੇ ਨੂੰ ਸੱਨਅਤੀ ਹੱਬ ਵਜੋਂ ਵਿਕਸਤ ਕਰਾਂਗੇ: ਗੁਰਮੀਤ ਸਿੰਘ ਖੁੱਡੀਆਂ
ਬਠਿੰਡਾ, 19 ਮਈ( ਵਿਸ਼ਵ ਵਾਰਤਾ)-: ਲੋਕ ਸਭਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਹਲਕੇ...