ਰੇਤ ਮਾਫੀਆ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਆਮ ਆਦਮੀ ਪਾਰਟੀ ਦੇ ਨਿਸ਼ਾਨੇ ‘ਤੇ
ਰੇਤ ਮਾਫੀਆ ਖਿਲਾਫ ਕਾਰਵਾਈ ਕਰਨ ਤੇ ਅਸੀਂ ਦੇਵਾਂਗੇ ਮੁੱਖ ਮੰਤਰੀ ਚੰਨੀ ਨੂੰ 25 ਹਜ਼ਾਰ ਦਾ ਇਨਾਮ – ਆਮ ਆਦਮੀ ਪਾਰਟੀ
ਚੰਡੀਗੜ੍ਹ,10 ਦਸੰਬਰ(ਵਿਸ਼ਵ ਵਾਰਤਾ )- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਆਉਂਦਿਆਂ ਰੇਤੇ ਦੀ ਨਾਜ਼ਾਇਜ਼ ਮਾਇਨਿੰਗ ਦਾ ਮੁੱਦਾ ਭਖਦਾ ਜਾ ਰਿਹਾ ਹੈ। ਕੱਲ੍ਹ ਹੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਰੇਤ ਮਾਫੀਆ ਦੀ ਜਾਣਕਾਰੀ ਦੇਣ ਵਾਲੇ ਨੂੰ ਪੰਜਾਬ ਸਰਕਾਰ ਵੱਲੋਂ 25 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਰਾਘਵ ਚੱਡਾ ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਚੰਨੀ ਰੇਤ ਮਾਫੀਆ ਖਿਲਾਫ ਕਾਰਵਾਈ ਕਰਨਗੇ ਤਾਂ ਹਰੇਕ ਕਾਰਵਾਈ ਤੇ ਉਹਨਾਂ ਨੂੰ 25 ਹਜ਼ਾਰ ਦਾ ਇਨਾਮ ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਵੇਗਾ।
AAP announces that for action taken against each illegal mining site, a reward of Rs.25,000/- will be given to CM Charanjit Singh Channi, having regard to his complicity with mining mafia. pic.twitter.com/fMWmCB3dWg
— Raghav Chadha (@raghav_chadha) December 10, 2021






















