ਚੰਡੀਗੜ੍ਹ 21 ਅਗਸਤ ( ਵਿਸ਼ਵ ਵਾਰਤਾ )-ਅਸਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੇ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਦੇ ਬਿਆਨ ‘ਤੇ ਪ੍ਰਤਿਕਿਰਿਆ ਦਿੰਦਿਆਂ ਆਖਿਆ ਰੇਤ ਮਾਫ਼ੀਆ ਵਿੱਚ ਬਰਿੰਦਰ ਢਿੱਲੋਂ ਦੇ ਨਾਮ ਦਾ ਜ਼ਿਕਰ ਵੀ ਆ ਰਿਹਾ ਹੈ ਬਰਿੰਦਰ ਬਿਆਨਬਾਜ਼ੀ ਤਰਾਂ ਕਰ ਰਿਹੈ ਇਸ ਤੋਂ ਇਲਾਵਾ 4 ਮੰਤਰੀ 37 ਵਿਧਾਇਕ ਜਿਨ੍ਹਾਂ ਵਿੱਚ ਕਾਂਗਰਸ,ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ ਇਲਾਵਾ ਬਾਦਲ ਦਲ ਦੇ ਸ਼ਰੋਮਣੀ ਗੁਰਦਾਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ,ਪੁਲਿਸ ਅਫਸਰਾਂ ਅਤੇ ਸਾਬਕਾ ਜੱਜ ਦਾ ਨਾਮ ਵੀ ਆ ਰਿਹਾ ਹੈ 1985 ਤੋਂ ਅੱਜ ਤੱਕ ਇਸ ਵਪਾਰ ਨੂੰ ਮਾਫ਼ੀਆ ਵਿੱਚ ਬਣਾਉਣ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਾਮਲ ਹਨ ਜਦੋਂ ਮਰਹੂਮ ਬਲਵੰਤ ਸਿੰਘ ਜੋ ਬਰਨਾਲਾ ਸਰਕਾਰ ਵਿੱਚ ਖ਼ਜ਼ਾਨਾ ਮੰਤਰੀ ਸਨ ਮੈਂਨੂੰ ਰੋਸ ਬਾਰੇ ਜਾਣਕਾਰੀ ਇਸ ਕਰਕੇ ਹੈ ਕਿਉਂ ਕਿ ਮੈਂ ਖ਼ੁਦ ਮਾਈਨਿੰਗ ਦੀ ਠੇਕੇਦਾਰੀ ਕੀਤੀ ਅਤੇ ਕੰਮ ਛੱਡਿਆਂ ਹੀ ਤਾਂ ਸੀ ਕਿ ਇਸ ਕੰਮ ਗਲਤ ਕਾਰੋਬਾਰੀ ਦਾਖਲ ਹੋ ਚੁੱਕੇ ਸਨ ।ਕੇਬਲ ਮਾਫ਼ੀਆ ਵਿੱਚ ਬਾਦਲਾਂ ਦਾ ਨਾਮ ਨੰਬਰ ਇੱਕ ‘ਤੇ ਆ ਰਿਹਾ ਹੈ ।ਬਡਹੇੜੀ ਜੋ ਕੈਪਟਨ ਅਮਰਿੰਦਰ ਸਿੰਘ ਦੇ 1984 ਤੋਂ ਹੁਣ ਤੱਕ ਕੱਟੜ ਸਮਰਥਕ ਹਨ ਜਦੋਂ ਕੈਪਟਨ ਅਮਰਿੰਦਰ ਸਿੰਘ ਓਪਰੇਸ਼ਨ ਨੀਲਾ ਤਾਰਾ ਦੇ ਵਿਰੋਧ ਕਾਰਨ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਛੱਡ ਕੇ ਆਏ ਸਨ ਹੁਣ ਬਡਹੇੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਹੈ ਜਾਂਚ ਕਰਾਉਣ ਤਾਂ ਜੋ ਜਨਤਾ ਦੀ ਰੇਤ ਮਾਫ਼ੀਆ ਅਤੇ ਕੇਬਲ ਮਾਫ਼ੀਆ ਹੋ ਰਹੀ ਲੁੱਟ ਨੂੰ ਨੰਗਾ ਕੀਤਾ ਜਾ ਸਕੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣ ਅਤੇ ਜਨਤਾ ਨਾਲ ਇਨਸਾਫ ਕੀਤਾ ਜਾ ਸਕੇ ਮੁੱਖ ਮੰਤਰੀ ਹਮੇਸ਼ਾ ਗਲਤ ਕੰਮਾਂ ਦਾ ਵਿਰੋਧ ਕਰਦੇ ਰਹੇ ਹਨ ਇਸ ਬਾਰੇ ਪੰਜਾਬ ਦੀ ਜਨਤਾ ਨੂੰ ਪੂਰਾ ਯਕੀਨ ਹੈ ਉਹ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...
























