
ਬਲਾਚੌਰ, 13 ਜੁਲਾਈ (ਵਿਸ਼ਵ ਵਾਰਤਾ)-ਪੋਜੇਵਾਲ ਪੁਲਿਸ ਨੇ ਗਸ਼ਤ ਦੌਰਾਨ ਇਕ ਰੇਤ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਏ ਐਸ ਆਈ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਰਾਤ ਸਮੇਂ ਗਸ਼ਤ ਕਰਦੇ ਸਨ ਤਾਂ ਟੀਹਰਾ ਸਾਈਡ ਤੋਂ ਆ ਰਹੇ ਮਿੱਟੀ ਨਾਲ ਭਰੇ ਟਰੈਕਟਰ ਟਰਾਲੀ ਵਾਲੇ ਨੂੰ ਰੋਕ ਕੇ ਉਸ ਕੋਲੋਂ ਮਾਈਨਿੰਗ ਸਬੰਧੀ ਕਾਗਜ ਨਾ ਹੋਣ ਕਾਰਨ ਇੰਸਪੈਕਟਰ ਮਾਈਨਿੰਗ ਵਿਭਾਗ ਹਰਕਮਲ ਹੀਰਾ ਦੀ ਹਾਜਰੀ ਵਿਚ ਚੈੱਕ ਕਰਨ ਤੇ ਪਿੰਡ ਸੰਡਰੇਵਾਲ ਦੇ ਚਰਨਜੀਤ ਦੇ ਖਿਲਾਫ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ






















