ਰੂਸ-ਯੂਕਰੇਨ ਯੁੱਧ 29ਵੇਂ ਦਿਨ ਵੀ ਜਾਰੀ
ਭਾਰਤ ਨੇ ਇੱਕ ਵਾਰ ਫਿਰ ਤੋਂ ਨਹੀਂ ਲਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ‘ਚ ਵੋਟਿੰਗ ਵਿੱਚ ਹਿੱਸਾ
ਯੂਕਰੇਨ ਦੇ ਰਾਸ਼ਟਰਪਤੀ ਨੇ ਇਕ ਹੋਰ ਭਾਵਨਾਤਮਕ ਵੀਡੀਓ ਕੀਤੀ ਜਾਰੀ
ਚੰਡੀਗੜ੍ਹ,24 ਮਾਰਚ(ਵਿਸ਼ਵ ਵਾਰਤਾ)- ਯੂਕਰੇਨ ਉੱਤੇ ਰੂਸ ਦੇ ਹਮਲਿਆਂ ਦਾ ਅੱਜ 29ਵਾਂ ਦਿਨ ਹੈ। ਰੂਸ ਨੇ ਅੱਜ ਯੂਕਰੇਨ ਵਿੱਚ ਮਨੁੱਖਤਾਵਾਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਵਿੱਚ ਇੱਕ ਮਤਾ ਪੇਸ਼ ਕੀਤਾ। ਭਾਰਤ ਨੇ ਇੱਕ ਵਾਰ ਫਿਰ ਨਿਰਪੱਖਤਾ ਦੀ ਨੀਤੀ ਕਾਇਮ ਰੱਖਦੇ ਹੋਏ ਵੋਟਿੰਗ ਤੋਂ ਗੁਰੇਜ਼ ਕੀਤਾ ਹੈ। ਭਾਰਤ ਸਮੇਤ ਕੁੱਲ 13 ਦੇਸ਼ਾਂ ਨੇ ਇਸ ਮਤੇ ‘ਤੇ ਵੋਟਿੰਗ ‘ਚ ਹਿੱਸਾ ਨਹੀਂ ਲਿਆ। ਜਦਕਿ ਚੀਨ ਅਤੇ ਰੂਸ ਨੇ ਇਸ ਦਾ ਸਮਰਥਨ ਕੀਤਾ ਹੈ।
ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਅੰਗ੍ਰੇਜੀ ਭਾਸ਼ਾ ਵਿੱਚ ਇਕ ਵੀਡੀਓ ਜਾਰੀ ਕੀਤਾ ਹੈ।ਇਸ ਵੀਡੀਓ ਵਿੱਚ ਉਹ ਦੁਨੀਆਂ ਦੇ ਸਾਰੇ ਮੁਲਕਾਂ ਦੇ ਲੋਕਾਂ ਨੂੰ ਰੂਸ ਵਿਰੁੱਧ ਆਵਾਜ਼ ਚੁੱਕਣ ਦਾ ਸੁਨੇਹਾ ਦੇ ਰਹੇ ਹਨ।
The war of #Russia is not only the war against Ukraine. It's meaning is much wider. Russia started the war against freedom as it is: #Ukraine President @ZelenskyyUa in a rare public address in English pic.twitter.com/dIk4oJCOvm
— wishav warta (@wishavwarta) March 24, 2022























