ਰੂਸ ‘ਚ ਫਿਰ ਵਧਿਆ ਕੋਰੋਨਾ, ਰਾਜਧਾਨੀ ਮਾਸਕੋ ਅਗਲੇ 11 ਦਿਨਾਂ ਲਈ ਬੰਦ

ਚੰਡੀਗੜ੍ਹ,29ਅਕਤੂਬਰ(ਵਿਸ਼ਵ ਵਾਰਤਾ)- ਕੋਰੋਨਾ ਦੀ ਢਿੱਲ ਤੋਂ ਬਾਅਦ ਕੋਰੋਨਾ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਰੂਸ ਨੇ ਰਾਜਧਾਨੀ ਮਾਸਕੋ ਨੂੰ ਗਿਆਰਾਂ ਦਿਨਾਂ ਲਈ ਬੰਦ ਕਰ ਦਿੱਤਾ ਹੈ। ਚੀਨ ਨੇ ਵਾਇਰਸ ਨੂੰ ਰੋਕਣ ਲਈ ਜੰਗ ਵਰਗੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰੂਸੀ ਸਰਕਾਰ ਨੇ ਕਿਹਾ ਕਿ ਵੀਰਵਾਰ ਨੂੰ ਰਿਕਾਰਡ 40,096 ਲੋਕਾਂ ਨੇ ਲਾਗ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ 1159 ਲੋਕਾਂ ਦੀ ਮੌਤ ਹੋ ਚੁੱਕੀ ਹੈ।






















