ਰਿਸ਼ੀ ਸੁਨਕ ਅੱਜ ਹੀ ਚੁੱਕਣਗੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ
ਦੁਪਹਿਰ ਨੂੰ ਕਿੰਗ ਚਾਰਲਸ III ਨਾਲ ਕਰਨਗੇ ਮੁਲਾਕਾਤ, ਸ਼ਾਮ 4 ਵਜੇ ਪ੍ਰਧਾਨ ਮੰਤਰੀ ਵਜੋਂ ਰਾਸ਼ਟਰ ਦੇ ਨਾਮ ਪਹਿਲਾਂ ਸੰਬੋਧਨ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ- ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਬੀਤੇ ਕੱਲ੍ਹ ਕੰਜ਼ਰਵੇਟਿਵ ਪਾਰਟੀ ਦੀ ਸੰਸਦੀ ਪਾਰਟੀ ਨੇ ਸੁਨਕ ਨੂੰ ਆਪਣਾ ਨੇਤਾ ਚੁਣ ਲਿਆ। ਅੱਜ ਯਾਨੀ ਮੰਗਲਵਾਰ ਨੂੰ ਕਿੰਗ ਚਾਰਲਸ-III ਪ੍ਰਧਾਨ ਮੰਤਰੀ ਦਾ ਨਿਯੁਕਤੀ ਪੱਤਰ ਸੁਨਕ ਨੂੰ ਸੌਂਪਣਗੇ। ਬੀਬੀਸੀ ਦੀ ਰਿਪੋਰਟ ਮੁਤਾਬਕ ਲਿਜ਼ ਟਰਸ ਸਭ ਤੋਂ ਪਹਿਲਾਂ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਕੈਬਨਿਟ ਦੀ ਮੀਟਿੰਗ ਕਰਨਗੇ। ਉਹ ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਖਰੀ ਵਾਰ ਦੁਪਹਿਰ 2:45 ਵਜੇ ਪੀਐੱਮ ਹਾਊਸ ਤੋਂ ਦੇਸ਼ ਨੂੰ ਸੰਬੋਧਨ ਕਰੇਗੀ। ਫਿਰ ਉਹ ਬਕਿੰਘਮ ਪੈਲੇਸ ਜਾਵੇਗੀ ਅਤੇ ਕਿੰਗ ਚਾਰਲਸ III ਨੂੰ ਆਪਣਾ ਅਸਤੀਫਾ ਸੌਂਪੇਗੀ। ਕੁਝ ਸਮੇਂ ਬਾਅਦ ਕਿੰਗ ਚਾਰਲਸ-III ਸੁਨਕ ਨੂੰ ਪ੍ਰਧਾਨ ਮੰਤਰੀ ਨਿਯੁਕਤੀ ਪੱਤਰ ਦੇਣਗੇ। ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੁਨਕ ਸ਼ਾਮ 4 ਵਜੇ ਪ੍ਰਧਾਨ ਮੰਤਰੀ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ।