ਚੰਡੀਗੜ੍ਹ, 3 ਅਗਸਤ (ਵਿਸ਼ਵ ਵਾਰਤਾ) – ਪੰਜਾਬ ਪੁਲਿਸ ਦੇ AIG ਪੀ.ਐਸ. ਸੰਧੂ ਨੂੰ ਰਿਸ਼ਵਤ ਮਾਮਲੇ ਵਿਚ ਸੀਬੀਆਈ ਕੋਰਟ ਨੇ ਅੱਜ 3 ਸਾਲ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ AIG ਪੀ.ਐਸ. ਸੰਧੂ ਨੂੰ 1 ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਬੀਤੀ 31 ਜੁਲਾਈ ਨੂੰ ਸੀਬੀਆਈ ਨੇ ਸਾਬਕਾ ਏ.ਆਈ.ਜੀ ਪੀ.ਐਸ. ਸੰਧੂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ।
ਦੱਸਣਯੋਗ ਹੈ ਕਿ ਸੰਧੂ ਖਿਲਾਫ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਸਾਲ 2010 ਵਿਚ ਮਾਮਲਾ ਦਰਜ ਕੀਤਾ ਗਿਆ ਸੀ।