ਰਿਟਰਨਿੰਗ ਅਫਸਰ ਭੁਲੱਥ ਵਲੋਂ ਚੋਣ ਅਮਲੇ ਨਾਲ ਮੀਟਿੰਗ
135245 ਵੋਟਰ ਕਰਨਗੇ ਜਮਹੂਰੀ ਹੱਕ ਦੀ ਵਰਤੋਂ

ਭੁਲੱਥ, 15 ਜਨਵਰੀ (ਵਿਸ਼ਵ ਵਾਰਤਾ):-ਭੁਲੱਥ ਵਿਧਾਨ ਸਭਾ ਹਲਕੇ ਵਿਚ ਵਿਧਾਨ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ ਭੁਲੱਥ ਸ਼ਾਇਰੀ ਮਲਹੋਤਰਾ ਵਲੋਂ ਅੱਜ ਭੁਲੱਥ ਹਲਕੇ ਦੇ ਜ਼ੋਨਲ ਅਫ਼ਸਰਾਂ, ਸੈਕਟਰ ਅਫ਼ਸਰਾਂ ਤੇ ਪੋਸਟਲ ਬੈਲਟ ਟੀਮਾਂ ਨਾਲ ਮੀਟਿੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਭੁਲੱਥ ਹਲਕੇ ਵਿਚ 135245 ਵੋਟਰ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰਨਗੇ ਜਿਸ ਵਿਚੋਂਂ 687735 ਮਰਦ ਅਤੇ 66509 ਔਰਤਾਂ ਹਨ। ਇਸ ਤੋਂ ਇਲਾਵਾ 481 ਸਰਵਿਸ ਵੋਟਰ ਅਤੇ 1225 ਵੋਟਰ ਅਜਿਹੇ ਹਨ ਜੋਕਿ 18 ਤੋਂਂ 19 ਸਾਲ ਉਮਰ ਵਰਗ ਨਾਲ ਸਬੰਧਿਤ ਹਨ। ਇਸ ਤੋਂਂ ਇਲ਼ਾਵਾ 817 ਵੋਟਰ ਸਰੀਰਕ ਤੌਰ ’ਤੇ ਅਸਮਰੱਥ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂਂ ਹਦਾਇਤਾਂ ਅਨੁਸਾਰ ਇਸ ਵਾਰ ਭਾਰਤੀ ਚੋਣ ਕਮਿਸ਼ਨ ਵਲੋਂਂ 80 ਸਾਲ ਤੋਂਂ ਉੱਪਰ, ਸਰੀਰਕ ਤੌਰ ਤੇ ਅਸਮਰੱਥ ਅਤੇ ਕੋਵਿਡ ਦੇ ਮਰੀਜ਼ਾਂ ਲਈ ਘਰ ਤੋਂਂ ਵੋਟ ਪਾਉਣ ਦੀ ਸਹੂਲਤ ਬਾਰੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਲਈ 12 ਡੀ ਫਾਰਮ ਅਜਿਹੀ ਸ਼੍ਰੇਣੀ ਵਾਲੇ ਯੋਗ ਵੋਟਰਾਂ ਤੱਕ ਪੁੱਜਦਾ ਕਰਨ।
ਉਨ੍ਹਾਂ ਪੋਲਿੰਗ ਬੂਥਾਂ ਤੋਂ ਬਾਇਓ ਮੈਡੀਕਲ ਰਹਿੰਦ-ਖੁਹੰਦ ਇਕੱਤਰ ਕਰਨ ਲਈ ਸਮੂਹ ਐਸ.ਐਮ.ਓ ਅਤੇ ਟਰਾਂਸਪੋਰਟ ਲਈ ਬਣਾਈਆਂਂ ਟੀਮਾਂ ਨਾਲ ਮੀਟਿੰਗ ਦੌਰਾਨ ਰੂਟ ਪਲਾਨ ਮੁਕੰਮਲ ਕਰਨ ਦੇ ਹੁਕਮ ਦਿੱਤੇ। ਇਸ ਤੋਂਂ ਇਲਾਵਾ ਭੁਲੱਥ ਹਲਕੇ ਵਿਚ ਲੋਕਾਂ ਨੂੰ ਵੋਟ ਦੀ ਮਹੱਤਤਾ ਅਤੇ ਉਸਦੀ ਬਿਨ੍ਹਾਂ ਕਿਸੇ ਡਰ-ਲਾਲਚ ਤੋਂਂਵਰਤੋਂਂ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਸਰਕਾਰੀ ਇਮਾਰਤਾਂ ਉੱਪਰ ਵੱਖ-ਵੱਖ ਸਲੋਗਨ ਵੀ ਲਿਖਾਏ ਗਏ ਹਨ।
ਕੈਪਸ਼ਨ-ਭੁਲੱਥ ਵਿਖੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਮਲੇ ਨਾਲ ਮੀਟਿੰਗ ਕਰਦੇ ਹੋਏ ਰਿਟਰਨਿੰਗ ਅਫ਼ਸਰ ਸ਼ਾਇਰੀ ਮਲਹੋਤਰਾ।























