ਰਾਹੁਲ ਨੇ ਕਿਹਾ ਲੋਕਤੰਤਰ ਦੀ ਹੋਈ ਜਿੱਤ, ਬੀਜੇਪੀ ਦੀ ਸਾਜ਼ਿਸ਼ ਨਹੀਂ ਹੋਣ ਦੇਵਾਂਗੇ ਕਾਮਯਾਬ
ਦਿੱਲੀ, 5 ਜੂਨ (ਵਿਸ਼ਵ ਵਾਰਤਾ):- ਲੋਕ ਸਭਾ ਦੇ ਨਤੀਜਿਆਂ ਤੋਂ ਬਾਅਦ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦੇ ਨਤੀਜਿਆਂ ਅਤੇ ਕਾਂਗਰਸ ਦੀ ਇਸ ਬਾਰੇ ਸਥਿਤੀ ਨੂੰ ਸਪਸ਼ਟ ਕੀਤਾ ਹੈ। ਬੀਤੇ ਕਲ ਹੋਈ ਇਸ ਮੀਟਿੰਗ ‘ਚ ਰਾਹੁਲ ਗਾਂਧੀ ਨੇ ਗਠਜੋੜ ਦੀ ਮੀਟਿੰਗ ਵਿਚ ਅਗਲਾ ਫੈਸਲਾ ਕਰਨ ਦੀ ਗੱਲ ਕਹੀ ਹੈ। INDIA ਗਠਜੋੜ ਦੀ ਅੱਜ ਦੀ ਮੀਟਿੰਗ ਵਿਚ ਸਥਿਤੀਆਂ ਸਪਸ਼ਟ ਹੋ ਜਾਣਗੀਆਂ। ਰਾਹੁਲ ਗਾਂਧੀ 2 ਜਗ੍ਹਾ ਤੋਂ ਚੋਣਾਂ ਜਿੱਤੇ ਹਨ। ਉਹਨਾਂ ਕਿਹਾ ਕਿ ਉਹ ਸੋਚ ਕੇ ਫੈਸਲਾ ਲੈਣਗੇ ਕਿ ਉਹ ਕਿਥੋਂ ਦੇ ਲੋਕਾਂ ਦੀ ਨੁਮਾਇੰਦਗੀ ਕਰਨਗੇ। ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਕਿ ਲੋਕਾਂ ਨੇ ਇਹ ਲੜਾਈ ਜਿੱਤ ਲਈ ਹੈ। ਇਹ ਲੋਕਤੰਤਰ ਦੀ ਜਿੱਤ ਹੈ। ਉਹਨਾਂ ਕਿਹਾ ਕਿ ਇਹ ਨਰਿੰਦਰ ਮੋਦੀ ਦੀ ਨੈਤਿਕ ਹਾਰ ਹੈ। ਜਨਤਾ ਨੇ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਹੈ। ਰਾਹੁਲ ਗਾਂਧੀ ਦੇ ਦੌਰੇ ਦਾ ਕਾਂਗਰਸ ਨੂੰ ਫਾਇਦਾ ਹੋਇਆ ਹੈ। ਕਾਂਗਰਸ ਨੇ ਇਨਸਾਫ਼ ਦੀ ਗਰੰਟੀ ਲਿਆਂਦੀ ਹੈ।ਖੜਗੇ ਨੇ ਕਿਹਾ ਕਿ ਜਨਤਾ ਸਮਝ ਗਈ ਕਿ ਜੇਕਰ ਭਾਜਪਾ ਨੂੰ ਹੋਰ ਤਾਕਤ ਦਿੱਤੀ ਗਈ ਤਾਂ ਅਗਲਾ ਹਮਲਾ ਸੰਵਿਧਾਨ ਅਤੇ ਰਾਖਵੇਂਕਰਨ ‘ਤੇ ਹੋਵੇਗਾ।