IPL: 2021 ਸੀਜ਼ਨ 14
ਰਾਹੁਲ ਦੇ ਪੰਜਾਬ ਕਿੰਗਜ਼ ਪਏ ਵਿਰਾਟ ਬ੍ਰਿਗੇਡ ਤੇ ਭਾਰੀ
ਪੰਜਾਬ ਨੇ 34ਰਨਾਂ ਨਾਲ ਜਿੱਤਿਆ ਮੈਚ
ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਸੀ ਮੁਕਾਬਲਾ

ਚੰਡੀਗੜ੍ਹ, 30ਅਪ੍ਰੈਲ(ਵਿਸ਼ਵ ਵਾਰਤਾ)- ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦਾ 26 ਮੈਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਅੱਜ ਦਾ ਮੈਚ ਪੰਜਾਬ ਕਿੰਗਜ਼ ਨੇ 34ਰਨਾਂ ਨਾਲ ਜਿੱਤਿਆ। ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ ਤੇ 179 ਰਨ ਬਣਾਏ ਸਨ। ਜਦੋਂ ਕਿ ਪੰਜਾਬ ਨੇ ਜਿੱਤ ਹਾਸਿਲ ਕਰਨ ਲਈ 120 ਗੇਂਦਾਂ ਵਿੱਚ 180 ਰਨ ਬਣਾਉਣੇ ਸਨ।




















