ਰਾਹੁਲ ਗਾਂਧੀ ਕੱਲ੍ਹ ਨੂੰ ਜਾਣਗੇ ਮਨੀਪੁਰ
ਚੰਡੀਗੜ੍ਹ,28ਜੂਨ(ਵਿਸ਼ਵ ਵਾਰਤਾ)- ਮਨੀਪੁਰ ਵਿੱਚ ਪਿਛਲੇ 54 ਦਿਨਾਂ ਤੋਂ ਰਾਖਵੇਂਕਰਨ ਨੂੰ ਲੈ ਕੇ ਕੁਕੀ ਅਤੇ ਮੇਤਈ ਭਾਈਚਾਰਿਆਂ ਦਰਮਿਆਨ ਹਿੰਸਾ ਜਾਰੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਕੱਲ੍ਹ29 ਜੂਨ ਨੂੰ ਮਣੀਪੁਰ ਦਾ ਦੌਰਾ ਕਰਨਗੇ। ਉਹ ਦੋ ਦਿਨ ਉਥੇ ਰਹਿਣਗੇ। ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਰਾਹਤ ਕੈਂਪਾਂ ਦਾ ਦੌਰਾ ਕਰਨਗੇ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।