ਰਾਹੁਲ ਗਾਂਧੀ ਅੱਜ ਜਾਣਗੇ ਮਨੀਪੁਰ
ਕਰਨਗੇ ਰਾਹਤ ਕੈਂਪਾਂ ਦਾ ਦੌਰਾ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ
ਚੰਡੀਗੜ੍ਹ,29ਜੂਨ(ਵਿਸ਼ਵ ਵਾਰਤਾ) ਕਾਂਗਰਸ ਨੇਤਾ ਰਾਹੁਲ ਗਾਂਧੀ ਦੋ ਦਿਨਾਂ ਦੌਰੇ ‘ਤੇ ਅੱਜ ਮਣੀਪੁਰ ਜਾਣਗੇ। ਮਨੀਪੁਰ ਕਾਂਗਰਸ ਦੇ ਪ੍ਰਧਾਨ ਓਕਰਮ ਇਬੋਬੀ ਸਿੰਘ ਨੇ ਕਿਹਾ ਕਿ ਰਾਹੁਲ ਇੱਥੇ ਕਈ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਸਿਵਲ ਸੁਸਾਇਟੀ ਦੇ ਆਗੂਆਂ, ਸੀਨੀਅਰ ਸਿਟੀਜ਼ਨਾਂ ਅਤੇ ਕਈ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਗੌਰਤਲਬ ਹੈ ਕਿ ਮਨੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਹਿੰਸਾ ਚੱਲ ਰਹੀ ਹੈ। ਹਿੰਸਾ ‘ਚ ਹੁਣ ਤੱਕ 131 ਲੋਕਾਂ ਦੀ ਮੌਤ ਹੋ ਚੁੱਕੀ ਹੈ।