ਰਾਜ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ
ਅੱਠ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਣੇ 43 ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 23ਜੂਨ(ਵਿਸ਼ਵ ਵਾਰਤਾ)- ਹਿਮਾਚਲ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਵਿੱਚ ਪ੍ਰਮੁੱਖ ਪ੍ਰਸ਼ਾਸਕੀ ਤਬਦੀਲੀ ਕੀਤੀ ਗਈ ਸੀ। ਅੱਠ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ (ਡੀ.ਸੀ.) ਸਮੇਤ 43 ਆਈ.ਏ.ਐੱਸ. ਅਤੇ ਐਚ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਡਾ: ਨਿਪੁਨ ਜਿੰਦਲ, ਜੋ ਐਮਡੀ ਐਨਐਚਐਮ ਸਨ, ਨੂੰ ਰਾਜ ਦੇ ਸਭ ਤੋਂ ਵੱਡੇ ਜ਼ਿਲ੍ਹੇ ਕਾਂਗੜਾ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪ੍ਰਜਾਪਤੀ ਨੂੰ ਡਾਇਰੈਕਟਰ ਉਦਯੋਗਾਂ ਦੇ ਨਾਲ ਰਾਜ ਦੇ ਉਦਯੋਗਿਕ ਵਿਕਾਸ ਨਿਗਮ ਦੇ ਐਮ.ਡੀ ਲਗਾਾਇਆ ਗਿਆ ਹੈ।