ਰਾਜਸਥਾਨ ਹੱਦ ਨਾਲ ਲੱਗਦੇ ਪੰਜਾਬ ਦੇ ਚਾਰ ਪ੍ਰਾਇਮਰੀ ਸਕੂਲਾਂ ਨੂੰ ਕੰਪਿਊਟਰ ਕੀਤੇ ਦਾਨ
ਕਨੇਡਾ ਦੀ ਦ੍ਰਿਸ਼ਟੀ ਫਾਊਡੇਸ਼ਨ ਸੰਤ ਸੀਚੇਵਾਲ ਦੇ ਸਹਿਯੋਗ ਨਾਲ ਕਰ ਰਹੀ ਹੈ ਸੇਵਾ
ਸੰਤ ਸੀਚੇਵਾਲ ਜੀ ਨੇ ਵਾਤਾਵਰਣ, ਵਿੱਦਿਆ ਤੇ ਸਿਹਤ ਵਿਸ਼ੇ ਬਹੁਤ ਸੋਚ ਸਮਝ ਕੇ ਚੁਣੇ:- ਭਾਬਾ

ਸੁਲਤਾਨਪੁਰ ਲੋਧੀ 6 ਅਪ੍ਰੈਲ (ਵਿਸ਼ਵ ਵਾਰਤਾ);-ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਵੱਲੋਂ ਮਾਲਵੇ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦਾਨ ਕਰਨ ਦੀ ਚਲਾਈ ਮੁਹਿੰਮ ਦੌਰਾਨ ਚਾਰ ਹੋਰ ਪਿੰਡਾਂ ਵਿੱਚ ਕੰਪਿਊਟਰ ਦਾਨ ਕੀਤੇ ਗਏ। ਦ੍ਰਿਸ਼ਟੀ ਪੰਜਾਬ ਵੱਲੋਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਚੌਥੇ ਪੜਾਅ ਦੀ ਸੇਵਾ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੇ ਰਾਜਸਥਾਨ ਹੱਦ ਨਾਲ ਲੱਗਦੇ ਚਾਰ ਪਿੰਡਾਂ ਦੋਦੇਵਾਲਾ, ਵਹਾਬਵਾਲਾ, ਖਾਟਵਾਂ ਤੇ ਕੰਧਵਾਲਾ ਹਾਜ਼ਰ ਖਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚਾਰ ਕੰਪਿਊਟਰ ਦਾਨ ਕੀਤੇ ਗਏ। ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਵੱਲੋਂ ਦਸੰਬਰ 2020 ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਹੁਣ ਤੱਕ ਫਾਜ਼ਿਲਕਾ ਤੇ ਅਬੋਹਰ ਜ਼ਿਿਲ੍ਹਆਂ ਦੇ 15 ਸਕੂਲਾਂ ਨੂੰ ਕੰਪਿਊਟਰ ਦਾਨ ਕੀਤੇ ਜਾ ਚੁੱਕੇ ਹਨ।

ਪੰਜਾਬ ਦੇ ਲੋੜਵੰਦ ਬੱਚਿਆ ਨੂੰ ਸਿੱਖਿਆ, ਖੇਡਾਂ ਤੇ ਰੋਜ਼ਗਾਰ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੰਤ ਸੀਚੇਵਾਲ ਜੀ ਵੱਲੋਂ 1999 ਤੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨਿਰੰਤਰ ਕਾਰਜ਼ ਕਰ ਰਹੇ ਹਨ। ਦ੍ਰਿਸ਼ਟੀ ਪੰਜਾਬ ਵੀ ਪਿਛਲੇ 8 ਸਾਲ ਤੋਂ ਪੰਜਾਬ ਦਾ ਭਵਿੱਖ ਤੇ ਸਰਮਾਇਆ ਇਸ ਧਰਤੀ ਦੇ ਬੱਚੇ ਤੇ ਨੌਜਵਾਨਾਂ ਨੂੰ ਸਾਰਥਿਕ ਦਿਸ਼ਾ ਦੇਣ ਲਈ ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਜੁਟੀ ਹੋਈ ਹੈ।
ਇੰਨ੍ਹਾਂ ਚਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਪਿਊਟਰ ਦੇਣ ਲਈ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਅਤੇ ਦ੍ਰਿਸ਼ਟੀ ਪੰਜਾਬ ਤੇ ਨੁਮਾਇੰਦੇੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਵਾਤਾਵਰਣ, ਸਿੱਖਿਆ ਤੇ ਸਿਹਤ ਹਰੇਕ ਕੌਮ ਦਾ ਸਰਮਾਇਆ ਹੁੰਦੇ ਹਨ। ਜਿੰਨ੍ਹਾਂ ਕੌਮਾਂ ਨੇ ਆਪਣਾ ਵਾਤਾਵਰਣ, ਸਿੱਖਿਆ ਤੇ ਸਿਹਤ ਨਹੀਂ ਸੰਭਾਲੇ ਉਹ ਕੌਮਾਂ ਨਕਸ਼ੇ ਤੋਂ ਖਤਮ ਹੋ ਗਈਆਂ।

ਇਸ ਮੌਕੇ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਕੂਲ ਅਧਿਆਪਕ ਮਹਿੰਦਰ ਕੁਮਾਰ ਤੇ ਰੋਹਤਾਸ਼ ਕੁਮਾਰ ਨੇ ਭਾਵੁਕ ਹੁੰਦਿਆ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ ਵਿੱਚ ਰਾਜਨੀਤਿਕ ਤੇ ਨਿੱਜੀ ਸਵਾਰਥ ਤੋਂ ਉਪਰ ਉਠਕੇ ਲੋੜਵੰਦ ਬੱਚਿਆ ਦਾ ਭਵਿੱਖ ਸੰਵਾਰਨ ਲਈ ਸੰਤ ਸੀਚੇਵਾਲ ਜੀ ਤੇ ਦ੍ਰਿਸ਼ਟੀ ਪੰਜਾਬ ਵੱਲੋਂ ਕੀਤੇ ਜਾ ਰਹੇ ਕਾਰਜ਼ ਬੇਮਿਸਾਲ ਹਨ। ਅੱਜ ਦੇ ਸਮੇਂ ਵਿੱਚ ਹਰ ਕੋਈ ਧਰਮ ਅਤੇ ਸਵਾਰਥ ਵਿੱਚ ਬੱਝ ਕੇ ਆਪਣੇ ਇਲਾਕੇ ਵਿੱਚ ਹੀ ਦਾਨ ਕਰਨ ਨੂੰ ਤਰਜੀਹ ਦਿੰਦੇ ਹਨ। ਸੰਤ ਜੀ ਦਾ ਆਪਣੇ ਤੋਂ 200 ਕਿਲੋਮੀਟਰ ਤੋਂ ਵੀ ਦੂਰ ਪੱਛੜੇ ਇਲਾਕੇ ਵਿੱਚ ਬੈਠੇ ਲੋੜਵੰਦ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇ ਕੇ ਚੰਗੇ ਰਾਹ ਤੋਰਨਾ ਮਾਨਵਤਾ ਤੇ ਪੰਜਾਬ ਲਈ ਬੇਮਿਸਾਲ ਕਾਰਜ਼ ਹਨ।
ਪਿੰਡ ਦੋਦੇਵਾਲਾ ਦੇ ਆਗੂ ਭਾਬਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਨੂੰ ਜ਼ਹਿਰ ਮੁਕਤ ਕਰਨ ਲਈ ਜੁੱਟੇ ਸੰਤ ਸੀਚੇਵਾਲ ਜੀ ਦੇ ਨੁਮਾਇੰਦਿਆਂ ਦਾ ਸਾਡੇ ਪਿੰਡ ਆਉਣਾ ਭਾਗਾ ਭਰਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੰਤ ਸੀਚੇਵਾਲ ਜੀ ਦੀ ਨਜ਼ਰ ਪੈਂਦੀ ਹੈ ਉਹ ਧਰਤੀ ਪ੍ਰਦੂਸ਼ਣ ਮੁਕਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਕਾਰਜ਼ ਹਮੇਸ਼ਾਂ ਬਰਕਤਾਂ ਭਰੇ ਹੁੰਦੇ ਹਨ। ਸੰਤ ਸੀਚੇਵਾਲ ਜੀ ਨੇ ਪੰਜਾਬ ਦੇ ਹਾਲਾਤਾਂ ਮੁਤਾਬਕ ਵਾਤਾਵਰਣ, ਵਿੱਦਿਆ ਤੇ ਸਿਹਤ ਵਿਸ਼ੇ ਬਹੁਤ ਸੋਚ ਸਮਝ ਕੇ ਚੁਣੇ ਹਨ। ਇਸ ਮੌਕੇ ਸਕੂਲਾਂ ਵੱਲੋਂ ਸੰਤ ਸੀਚੇਵਾਲ ਜੀ ਦੀ ਟੀਮ ਦਾ ਮਾਣ ਸਨਮਾਨ ਕੀਤਾ ਗਿਆ।
ਸਰਕਾਰੀ ਪ੍ਰਇਮਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਤੋਂ ਮਾਸਟਰ ਸੀਤਾ ਰਾਮ, ਮਹਿੰਦਰ ਕੁਮਾਰ, ਰੋਹਤਾਸ਼ ਕੁਮਾਰ, ਦਲੀਪ ਕੁਮਾਰ, ਸੀਮਾ ਰਾਣੀ, ਆਰਤੀ ਬੱਤਰਾ, ਸ਼ਰਨਜੀਤ ਕੌਰ, ਸੰਦੀਪ ਕੌਰ, ਪਿੰਡ ਦੇ ਸਰਪੰਚ ਸ. ਸਾਹਿਬ ਸਿੰਘ, ਜਸਵਿੰਦਰ ਕੁਮਾਰ, ਮੇਜ਼ਰ ਸਿੰਘ, ਇਕਬਾਲ ਸਿੰਘ, ਮਿਹਰ ਸਿੰਘ, ਜਗਦੀਸ਼ ਕੁਮਾਰ, ਹਰਦਿਆਲ ਸਿੰਘ, ਬਲਵੀਰ ਸਿੰਘ, ਸਰਕਾਰੀ ਪ੍ਰਇਮਰੀ ਸਕੂਲ ਖਾਟਵਾਂ ਤੋਂ ਸਰਪੰਚ ਦਾਰਾ ਰਾਮ ਜੀ, ਪ੍ਰਿੰਸੀਪਲ ਕਰਮਜੀਤ ਕੌਰ, ਸੀਨੀਅਰ ਅਧਿਆਪਕ ਅਮਨਦੀਪ ਕੌਰ, ਨਿਸ਼ਾਨ ਸਿੰਘ, ਪ੍ਰਦੀਪ ਕੁਮਾਰ, ਰਜਿੰਦਰ ਸਿੰਘ, ਗੁਰਮੀਤ ਸਿੰਘ, ਮਹਿੰਦਰ ਕੁਮਾਰ, ਸਰਕਾਰੀ ਪ੍ਰਇਮਰੀ ਸਕੂਲ ਵਾਹਬਵਾਲਾ ਤੋਂ ਸਰਪੰਚ ਸ. ਰਾਜ ਸਿੰਘ, ਪ੍ਰਿੰਸੀਪਲ ਪੁਸ਼ਪਾ ਰਾਣੀ, ਸ੍ਰੀਮਤੀ ਪ੍ਰਮੋਦ ਬਾਲਾ, ਗੁਰਵਿੰਦਰ ਕੌਰ, ਸ੍ਰੀ ਨਰੇਸ਼ ਕੁਮਾਰ, ਸੁਖਜੀਤ ਸਿੰਘ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੋਦੇਵਾਲਾ ਤੋਂ ਅਮਨਿੰਦਰ ਸਿੰਘ, ਭਾਬਾ ਸਿੰਘ ਅਤੇ ਸਮੂਹ ਅਧਿਆਪਕ ਅਤੇ ਨਗਰ ਪੰਚਾਇਤ ਹਾਜ਼ਰ ਸਨ।























