ਰਾਜਸਥਾਨ ‘ਚ ਵਾਪਰਿਆ ਭਿਆਨਕ ਸੜਕ ਹਾਦਸਾ – 5 ਦੀ ਮੌਤ
ਚੰਡੀਗੜ੍ਹ,29ਜੂਨ(ਵਿਸ਼ਵ ਵਾਰਤਾ)- ਰਾਜਸਥਾਨ ‘ਚ ਜੈਪੁਰ-ਅਜਮੇਰ ਹਾਈਵੇਅ ‘ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਏਐਸਪੀ ਗ੍ਰਾਮੀਣ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਇੱਕ ਟਰੱਕ ਜਿਸ ਵਿੱਚ ਮੱਝਾਂ ਬੰਨ੍ਹੀਆਂ ਹੋਈਆਂ ਸਨ, ਉਹ ਸਾਹਮਣੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਇਆ। ਟੱਕਰ ਕਾਰਨ ਟਰੱਕ ਨੂੰ ਅੱਗ ਲੱਗ ਗਈ। ਮੱਝਾਂ ਨਾਲ ਭਰੇ ਟਰੱਕ ਵਿੱਚ ਸਵਾਰ ਵਿਅਕਤੀਆਂ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ।