ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈ
ਚੰਡੀਗੜ੍ਹ, 31 ਦਸੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਵਧਾਈ ਦਿੱਤੀ।
ਆਪਣੇ ਸੰਦੇਸ਼ ਵਿੱਚ ਰਾਜਪਾਲ ਨੇ ਕਿਹਾ ਕਿ ਮੈਂ ਨਵੇਂ ਸਾਲ 2023 ਲਈ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਨਵੇਂ ਸਾਲ ਵਿੱਚ ਕਦਮ ਰੱਖਦਿਆਂ ਆਓ ਅਸੀਂ ਇੱਕ ਸੰਯੁਕਤ, ਖੁਸ਼ਹਾਲ ਅਤੇ ਸਿਹਤਮੰਦ ਰਾਸ਼ਟਰ ਅਤੇ ਰਾਜ/ਯੂ.ਟੀ. ਦੇ ਨਿਰਮਾਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਕਰੀਏ। ਇਹ ਨਵਾਂ ਸਾਲ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਹੋਵੇ ਅਤੇ ਅਸੀਂ ਵਿਅਕਤੀਗਤ ਤੇ ਸਮੂਹਿਕ ਵਿਕਾਸ ਲਈ ਨਵਾਂ ਸੰਕਲਪ ਕਰੀਏ। ਆਓ ਅਸੀਂ ਆਪਣੇ ਅੰਦਰ ਪਿਆਰ, ਹਮਦਰਦੀ ਅਤੇ ਸਹਿਣਸ਼ੀਲਤਾ ਲਿਆਉਂਦਿਆਂ ਸ਼ਾਂਤੀ ਤੇ ਸਦਭਾਵਨਾ ਭਰੇ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਕੰਮ ਕਰੀਏ।
ਇਹ ਨਵਾਂ ਸਾਲ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਵੇ। ਹਰ ਕੋਈ ਸਿਹਤਮੰਦ ਰਹੇ ਅਤੇ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੋਣ।