• ਸੁਸਾਇਟੀ ਦੀ ਪ੍ਰਬੰਧਕੀ ਸੰਸਥਾ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਚੰਡੀਗੜ, 8 ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਰਾਜਪਾਲ ਤੇ ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਲੋੜਵੰਦਾਂ ਦੀਆਂ ਤਕਲੀਫ਼ਾਂ ਘਟਾਉਣ ਲਈ ਰੈੱਡ ਕਰਾਸ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਗਰੂਕਤਾ ਫੈਲਾਉਣ ਲਈ ਸੂਬੇ ਭਰ ਵਿੱਚ ਮੁਹਿੰਮ ਸ਼ੁਰੂ ਕੀਤੀ ਜਾਵੇ।
ਪੰਜਾਬ ਰੈੱਡ ਕਰਾਸ ਦੀ ਪ੍ਰਬੰਧਕੀ ਸੰਸਥਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਹਰੇਕ ਜ਼ਿਲਾ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਦੀ ਸਿਖਲਾਈ ਲਈ ਢੁਕਵੇਂ ਪ੍ਰਬੰਧ ਕਰਨ ਅਤੇ ਸਿਖਲਾਈ ਲਈ ਸਮਾਂ ਸਾਰਣੀ ਬਣਾਉਣ। ਪੰਜਾਬ ਰੈੱਡ ਕਰਾਸ ਸੁਸਾਇਟੀ ਅਤੇ ਸੇਂਟ ਜੌਹਨ ਐਂਬੂਲੈਂਸ ਵਰਗੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਉਨਾ ਕਿਹਾ ਕਿ ਮੁੱਢਲੀ ਡਾਕਟਰੀ ਸਹਾਇਤਾ, ਤਪਦਿਕ ਨੂੰ ਕਾਬੂ ਕਰਨ, ਏਡਜ਼ ਤੇ ਐਚ.ਆਈ.ਵੀ. ਬਾਰੇ ਪ੍ਰਾਜੈਕਟਾਂ ਅਤੇ ਨਸ਼ਾ ਛੁਡਾਊ ਪ੍ਰੋਗਰਾਮਾਂ ਵਿੱਚ ਸੂਬੇ ਨੇ ਮੁੜ ਮਿਸਾਲੀ ਕਾਰਗੁਜ਼ਾਰੀ ਦਿਖਾਈ ਹੈ। ਉਨਾ ਅਧਿਕਾਰੀਆਂ ਨੂੰ ਆਪਣੇ ਸਬੰਧਤ ਜ਼ਿਲਿ•ਆਂ ਵਿੱਚ ਆਫ਼ਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਆਫ਼ਤ ਪ੍ਰਬੰਧਨ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਸਿਖਲਾਈ ਦੇਣ ਲਈ ਰੈੱਡ ਕਰਾਸ ਵਰਗੇ ਮੰਚ ਦੀ ਵਰਤੋਂ ਕਰਨ ਲਈ ਆਖਿਆ।
ਮਨੁੱਖਤਾ ਦੀ ਭਲਾਈ ਲਈ ਪਾਏ ਯੋਗਦਾਨ ਨੂੰ ਪਛਾਣ ਦਿੰਦਿਆਂ ਰਾਜਪਾਲ ਨੇ ਸਮਾਜ ਸੇਵੀਆਂ ਤੇ ਯੂਨੀਵਰਸਿਟੀਆਂ ਦੇ ਪ੍ਰਸ਼ਾਸਕਾਂ, ਜਿਨਾ ਰੈੱਡ ਕਰਾਸ ਦਾ ਮਿਸ਼ਨ ਤੇ ਸੰਦੇਸ਼ ਅੱਗੇ ਲੈ ਜਾਣ ਲਈ ਪੰਜਾਬ ਰੈੱਡ ਕਰਾਸ ਸੁਸਾਇਟੀ ਨਾਲ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਹਨ, ਨੂੰ ਐਵਾਰਡ ਵੀ ਦਿੱਤੇ। ਮੁੱਢਲੀ ਡਾਕਟਰੀ ਸਹਾਇਤਾ ਦੀ ਸਿਖਲਾਈ ਵਿੱਚ ਵੱਡੇ ਜ਼ਿਲਿ•ਆਂ ਵਿੱਚੋਂ ਪਟਿਆਲਾ ਪਹਿਲੇ ਸਥਾਨ ਉਤੇ ਰਿਹਾ, ਜਦੋਂ ਕਿ ਛੋਟੇ ਜ਼ਿਲਿ•ਆਂ ਵਿੱਚੋਂ ਫ਼ਰੀਦਕੋਟ ਨੇ ਬਾਜ਼ੀ ਮਾਰੀ, ਜਿਸ ਪਿੱਛੋਂ ਬਰਨਾਲਾ ਦਾ ਨੰਬਰ ਆਇਆ।
ਇਸ ਮੌਕੇ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਰੈੱਡ ਕਰਾਸ ਦੀ ਪੰਜਾਬ ਇਕਾਈ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਲੋੜਵੰਦਾਂ ਦੀਆਂ ਤਕਲੀਫ਼ਾਂ ਘਟਾਉਣ ਲਈ ਆਪਣੇ ਸਬੰਧਤ ਜ਼ਿਲਿ•ਆਂ ਵਿੱਚ ਗ਼ੈਰ ਸਰਕਾਰੀ ਸੰਸਥਾਵਾਂ (ਐਨਜੀਓਜ਼) ਅਤੇ ਵਲੰਟੀਅਰ ਆਰਗੇਨਾਈਜੇਸ਼ਨਾਂ ਨਾਲ ਮਿਲ ਕੇ ਕੰਮ ਕਰਨ। ਉਨਾ ਪੰਜਾਬ ਰਾਜ ਰੈੱਡ ਕਰਾਸ ਲਈ ਆਈ ਅਦਾਇਗੀ ਨੂੰ ਬਿਨਾਂ ਦੇਰੀ ਤੁਰੰਤ ਜਮਾ ਕਰਵਾਉਣ ਲਈ ਵੀ ਡਿਪਟੀ ਕਮਿਸ਼ਨਰਾਂ ਨੂੰ ਕਿਹਾ।
ਇਸ ਤੋਂ ਪਹਿਲਾਂ ਪੰਜਾਬ ਰਾਜ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਸੀ.ਐਸ. ਤਲਵਾੜ ਨੇ ਮੀਟਿੰਗ ਦਾ ਏਜੰਡਾ ਪ੍ਰਵਾਨਗੀ ਲਈ ਰੱਖਿਆ। ਉਨ•ਾਂ ਧੰਨਵਾਦੀ ਮਤਾ ਵੀ ਪੇਸ਼ ਕੀਤਾ। ਇਸ ਮੌਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਰਾਜਪਾਲ ਦੇ ਸਕੱਤਰ ਸ੍ਰੀ ਜੇ.ਐਮ. ਬਾਲਾਮੁਰਗਨ ਤੇ ਹੋਰ ਸੀਨੀਅਰ ਤੇ ਸੇਵਾਮੁਕਤ ਅਧਿਕਾਰੀ ਹਾਜ਼ਰ ਸਨ।
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ...