ਰਾਜਪਥ ਤੇ ਦਿਖਾਈ ਜਾ ਰਹੀ ਪੰਜਾਬ ਦੀ ਅਲੌਕਿਕ ਝਾਕੀ ਬਣੀ ਖਿੱਚ ਦਾ ਕੇਂਦਰ
ਗੁਰੂ ਤੇਗ ਬਹਾਦਰ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਇਹ ਦਿਲ ਖਿਚਵੀਂ ਝਾਕੀ


ਨਵੀਂ ਦਿੱਲੀ, 26ਜਨਵਰੀ(ਨਵਜੋਤ ਕੌਰ,ਵਿਸ਼ਵ ਵਾਰਤਾ)-ਦੇਸ਼ ਦੇ 72 ਵੇਂ ਗਣਤੰਤਰ ਦਿਵਸ ਉਤੇ ਰਾਜਪਥ ਤੇ ਹੋ ਰਹੇ ਸਮਾਰੌਹ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੁਆਰਾ ਬੜੀਆਂ ਮਨਮੋਹਣੀਆਂ ਝਾਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਸ ਵਾਰ ਪੰਜਾਬ ਵੱਲੋਂ ਦਿਖਾਈ ਜਾ ਰਹੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਝਾਕੀ ਸਭ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।






















