ਭਾਰਤ ਬਨਾਮ ਇੰਗਲੈਂਡ ਤੀਜਾ ਟੈਸਟ
ਯਸ਼ਸਵੀ ਦੇ ਸੈਂਕੜੇ ਅਤੇ ਸ਼ੁਭਮਨ ਨੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਹਾਸਿਲ ਕੀਤੀ ਲੀਡ
ਨਵੀਂ ਦਿੱਲੀ, 17 ਫਰਵਰੀ(ਵਿਸ਼ਵ ਵਾਰਤਾ)-ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਭਾਰਤ ਨੇ 322 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਤੋਂ ਪਹਿਲਾਂ ਦਿਨ ਦੀ ਸ਼ੁਰੂਆਤ 207/2 ਨਾਲ ਕਰਨ ਵਾਲੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ ‘ਚ 319 ਦੌੜਾਂ ‘ਤੇ ਆਲ ਆਊਟ ਹੋ ਗਈ।
ਇਕ ਸਮੇਂ ਟੀਮ ਨੇ ਦੋ ਵਿਕਟਾਂ ‘ਤੇ 224 ਦੌੜਾਂ ਬਣਾ ਲਈਆਂ ਸਨ ਅਤੇ ਉਹ ਮਜ਼ਬੂਤ ਸਥਿਤੀ ‘ਚ ਸੀ ਪਰ ਜੋ ਰੂਟ ਬੁਮਰਾਹ ਦੀ ਗੇਂਦ ‘ਤੇ ਰਿਵਰਸ ਸਕੂਪ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਏ। ਇੱਥੋਂ ਇੰਗਲੈਂਡ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ ਅਤੇ ਭਾਰਤ ਦਾ ਪੱਲਾ ਭਾਰੀ ਪੈਣ ਲੱਗਾ। ਭਾਰਤੀ ਪਾਰੀ ਵਿੱਚ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਇੱਕ ਛੱਕੇ ਨਾਲ ਅਰਧ ਸੈਂਕੜਾ ਅਤੇ ਇੱਕ ਚੌਕੇ ਨਾਲ ਆਪਣਾ ਸੈਂਕੜਾ ਪੂਰਾ ਕੀਤਾ।