ਐਸ.ਸੀ ਕਮਿਸ਼ਨ ਸਾਹਮਣੇ ਪੇਸ਼ ਹੋਏ ਰਵਨੀਤ ਬਿੱਟੂ
ਪਵਿੱਤਰ ਸੀਟਾਂ ਨੂੰ ਲੈ ਕੇ ਦਿੱਤਾ ਸੀ ਬਿਆਨ
ਅਕਾਲੀ ਦਲ ਵੱਲੋਂ ਐਸ.ਸੀ ਕਮਿਸ਼ਨ ਨੂੰ ਕੀਤੀ ਗਈ ਸੀ ਸ਼ਿਕਾਇਤ

ਚੰਡੀਗੜ੍ਹ, 21 ਜੂਨ(ਵਿਸ਼ਵ ਵਾਰਤਾ)-: ਐਮ.ਪੀ ਰਵਨੀਤ ਬਿੱਟੂ ਅੱਜ ਪੰਜਾਬ ਐਸ.ਸੀ ਕਮਿਸ਼ਨ ਅੱਗੇ ਪੇਸ਼ ਹੋਏ।ਉਨ੍ਹਾਂ ਵਲੋਂ ਪਵਿੱਤਰ ਸੀਟਾਂ ਨੂੰ ਲੈ ਕੇ ਦਿੱਤਾ ਗਿਆ ਬਿਆਨ ਹੁਣ ਵਿਵਾਦ ਬਣ ਚੁੱਕਾ ਹੈ, ਉਹਨਾਂ ਦੇ ਖਿਲਾਫ ਅਕਾਲੀ ਦਲ ਨੇ ਸ਼ਿਕਾਇਤ ਕੀਤੀ ਸੀ। ਉਹਨਾਂ ਨੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਸੀਟਾਂ ਬਸਪਾ ਨੂੰ ਦੇਣ ਦੇ ਮਾਮਲੇ ਤੇ ਟਿੱਪਣੀ ਕੀਤੀ ਸੀ। ਜਿਸਨੂੰ ਲੈ ਕੇ ਅਕਾਲੀ ਦਲ ਨੇ ਐਸ.ਸੀ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ।ਇਸੇ ਬਿਆਨ ਦੇ ਚਲਦੇ ਹੀ ਉਨ੍ਹਾਂ ਨੂੰ ਪੰਜਾਬ ਐੱਸ .ਸੀ.ਕਮਿਸ਼ਨ ਦੇ ਵਲੋਂ ਪੇਸ਼ ਹੋਣ ਲਈ ਕਿਹਾ ਗਿਆ ਸੀ।






















