ਰਵਨੀਤ ਬਿੱਟੂ, ਅਨੁਪ੍ਰਿਆ ਪਟੇਲ ਤੇ ਰਾਮਨਾਥ ਠਾਕੁਰ ਨੇ ਚੁੱਕੀ ਮੰਤਰੀ ਪਦ ਦੀ ਸੋਹੁੰ
ਚੰਡੀਗੜ੍ਹ ,9 ਜੂਨ (ਵਿਸ਼ਵ ਵਾਰਤਾ): ਰਵਨੀਤ ਸਿੰਘ ਬਿੱਟੂ ਨੇ ਵੀ ਰਾਜ ਮੰਤਰੀ ਦੇ ਤੌਰ ‘ਤੇ ਸੋਹੁੰ ਚੁੱਕੀ ਹੈ। ਮੋਦੀ ਦੀ ਤੀਸਰੀ ਕੈਬਨਿਟ ਬਿੱਟੂ ਅਜਿਹੇ ਮੰਤਰੀ ਹਨ ਜਿਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਮੰਤਰੀ ਪਦ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਬਿੱਟੂ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ‘ਤੇ ਐਮਪੀ ਰਹਿ ਚੁੱਕੇ ਹਨ। ਅਨੁਪ੍ਰਿਆ ਪਟੇਲ ਨੇ ਵੀ ਮੰਤਰੀ ਪਦ ਦੀ ਸੋਹੁੰ ਚੁੱਕੀ ਹੈ। ਅਨੁਪ੍ਰਿਆ ਪਟੇਲ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਸੰਸਦ ਮੈਂਬਰ ਹੈ। ਉਹ ਮੋਦੀ ਦੀ ਪਿਛਲੀ ਸਰਕਾਰ ਵਿੱਚ ਵੀ ਮੰਤਰੀ ਰਹਿ ਚੁੱਕੀ ਹੈ। ਰਾਮਨਾਥ ਠਾਕੁਰ ਨੇ ਮੰਤਰੀ ਵੱਜੋਂ ਸੋਹੁੰ ਚੁੱਕੀ ਹੈ। ਰਾਮਨਾਥ ਠਾਕੁਰ ਜੇਡੀਯੂ ਤੋਂ ਰਾਜ ਸਭਾ ਮੈਂਬਰ ਹਨ, ਉਹ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਦੇ ਪੁੱਤਰ ਹਨ। ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਟੀਮ ਵਿੱਚ 30 ਕੈਬਨਿਟ ਮੰਤਰੀ, 5 ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਭਾਰਤ ਦੇ 24 ਰਾਜਾਂ ਦੇ ਨਾਲ-ਨਾਲ ਸਾਰੇ ਖੇਤਰਾਂ ਨੂੰ ਮੰਤਰੀ ਮੰਡਲ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਸਾਰੇ ਸਮਾਜਿਕ ਸਮੂਹਾਂ ਦੀ ਲੀਡਰਸ਼ਿਪ – 27 ਓਬੀਸੀ, 10 ਐਸਸੀ, 5 ਐਸਟੀ, 5 ਘੱਟ ਗਿਣਤੀਆਂ – ਸਮੇਤ ਰਿਕਾਰਡ 18 ਸੀਨੀਅਰ ਮੰਤਰੀ ਮੰਤਰਾਲਿਆਂ ਦੀ ਅਗਵਾਈ ਕਰ ਰਹੇ ਹਨ।