ਪੰਚਕੂਲਾ, 19 ਸਤੰਬਰ (ਵਿਸ਼ਵ ਵਾਰਤਾ) : ਡੇਰਾ ਸਿਰਸਾ ਪ੍ਰਬੰਧਕ ਰਣਜੀਤ ਸਿੰਘ ਕਤਲ ਮਾਮਲੇ ਦੀ ਅੱਜ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਿਚ ਸੁਣਵਾਈ ਪੂਰੀ ਹੋ ਗਈ ਹੈ| ਅੱਜ ਸੀ.ਬੀ.ਆਈ ਧਿਰ ਦੀ ਬਹਿਸ ਹੋਈ ਅਤੇ ਭਲਕੇ ਬਚਾਅ ਪੱਖ ਵੱਲੋਂ ਇਸ ਮਾਮਲੇ ‘ਤੇ ਬਹਿਸ ਹੋਵੇਗੀ|
ਇਸ ਮਾਮਲੇ ਵਿਚ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਵੀਡੀਓ ਕਾਨਫ੍ਰੈਂਸਿੰਗ ਦੁਆਰਾ ਅਦਾਲਤ ਵਿਚ ਪੇਸ਼ੀ ਹੋਈ, ਜਦੋਂ ਕਿ 5 ਹੋਰ ਦੋਸ਼ੀ ਅਦਾਲਤ ਵਿਚ ਮੌਜੂਦ ਰਹੇ|
ਇਸ ਤੋਂ ਪਹਿਲਾਂ ਇਸੇ ਮਾਮਲੇ ਵਿਚ ਕੱਲ੍ਹ ਵੀ ਸੁਣਵਾਈ ਹੋਈ ਸੀ| ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਮੁਖੀ ਵੀਡੀਓ ਕਾਨਫਰੰਸਿੰਗ ਦੁਆਰਾ ਪੇਸ਼ੀ ਹੋਈ ਸੀ|
ਦੱਸਣਯੋਗ ਹੈ ਕਿ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੀ 2002 ਵਿਚ ਹੱਤਿਆ ਕਰ ਦਿੱਤੀ ਗਈ ਸੀ|
ਲੋਕ ਸਭਾ ਚੋਣਾਂ 2024-ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਅੰਮ੍ਰਿਤਸਰ ’ਚ ਕਰਨਗੇ ਚੋਣ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਰਦਾਸਪੁਰ ਤੇ ਅੰਮ੍ਰਿਤਸਰ ’ਚ ਕਰਨਗੇ ਚੋਣ ਪ੍ਰਚਾਰ ‘ਆਪ‘ ਉਮੀਦਵਾਰ ਸ਼ੈਰੀ ਕਲਸੀ ਅਤੇ ਕੁਲਦੀਪ ਧਾਲੀਵਾਲ ਲਈ...